ਅਨੁਮੀਤ ਹੀਰਾ ਸੋਢੀ ਨੇ ਡਰੋਨ ਕਾਰਨ ਜ਼ਖਮੀ ਹੋਏ ਮਰੀਜ਼ਾਂ ਦਾ ਜਾਣਿਆ ਹਾਲ-ਚਾਲ
ਡਰੋਨ ਕਾਰਨ ਘਰ ਵਿੱਚ ਲੱਗ ਗਈ ਸੀ ਅੱਗ

ਜਸਵਿੰਦਰ ਸਿੰਘ ਸੰਧੂ
ਫਿਰੋਜ਼ਪੁਰ 10 ਮਈ 2025- ਯੂਥ ਆਗੂ ਅਨਮੀਤ ਸਿੰਘ ਹੀਰਾ ਸੋਢੀ ਨੇ ਅੱਜ ਬਾਗੀ ਹਸਪਤਾਲ ਫਿਰੋਜ਼ਪੁਰ ਪਹੁੰਚ ਕੇ ਖਾਈ ਫੇਮੇ ਕੇ ਦੇ ਫੱਟੜ ਹੋ ਗਏ ਵਿਅਕਤੀਆਂ ਦਾ ਹਾਲ ਚਾਲ ਜਾਣਿਆ l ਡਰੋਨ ਹਮਲੇ ਦੇ ਨਾਲ ਖਾਈ ਫੇਮੇ ਕੇ ਇੱਕ ਘਰ ਵਿੱਚ ਅੱਗ ਲੱਗ ਗਈ ਸੀ ਜਿਸ ਨਾਲ ਲਖਵਿੰਦਰ ਸਿੰਘ ਪੁੱਤਰ ਬਗੀਚਾ ਸਿੰਘ ਮੋਨੂ ਪੁੱਤਰ ਬਗੀਚਾ ਸਿੰਘ ਅਤੇ ਸੁਖਵਿੰਦਰ ਕੌਰ ਪਤਨੀ ਲਖਵਿੰਦਰ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਸਨ l ਘਰ ਵਿੱਚ ਲੱਗੀ ਹੋਈ ਅੱਗ ਨਾਲ ਅੰਦਰ ਖੜੀ ਹੋਈ ਕਾਰ ਅਤੇ ਹੋਰ ਸਮਾਨ ਵੀ ਸੜ ਕੇ ਸੁਆਹ ਹੋ ਗਿਆ ਸੀ l ਅਨੁਮੀਤ ਸਿੰਘ ਹੀਰਾ ਸੋਢੀ ਨੇ ਅੱਜ ਇਹਨਾਂ ਦਾ ਹਾਲ ਚਾਲ ਜਾਣਿਆ ਅਤੇ ਡਾਕਟਰਾਂ ਨੂੰ ਮਿਲ ਕੇ ਚੱਲ ਰਹੇ ਇਲਾਜ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ l ਇਸ ਤੋਂ ਪਹਿਲਾਂ ਮਨਮੀਤ ਸਿੰਘ ਜਿਹੜਾ ਸੋਡੀ ਰਾਜੋ ਕੀ ਗਟੀ ਸਾਈਡ ਦੇ ਪਿੰਡਾਂ ਵਿੱਚ ਪੁੱਜੇ ਸੀ ਅਤੇ ਇੱਥੋਂ ਦਰਿਆ ਦੇ ਉੱਪਰ ਸਿੱਧਾ ਆਰਜੀ ਪੁਲ ਬਣਾਉਣ ਦੀ ਜਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ l ਦੱਸਣ ਯੋਗ ਹੈ ਕਿ ਜੰਗ ਦੇ ਦਿਨਾਂ ਵਿੱਚ ਹੁਸੈਨੀ ਵਾਲਾ ਹੈਡ ਵਰਕਰ ਤੇ ਸਥਿਤ ਪੁਲ ਨੂੰ ਅਸਥਾਈ ਰੂਪ ਤੇ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਇਸ ਤੋਂ ਬਾਅਦ ਲੋਕ ਬੇੜਿਆਂ ਰਾਹੀਂ ਦਰਿਆ ਨੂੰ ਪਾਰ ਕਰਦੇ ਦਿਖਾਈ ਦਿੰਦੇ ਹਨ l ਹੀਰਾ ਸੋਢੀ ਨੇ ਇਸ ਮੌਕੇ ਇਹਨਾਂ ਪਿੰਡਾਂ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਵੀ ਰਾਣਾ ਗੁਰਮੀਤ ਸਿੰਘ ਸੋਢੀ ਪਾਵਰ ਵਿੱਚ ਆਉਂਦੇ ਹਨ ਤਾਂ ਇਥੋਂ ਸਿੱਧਾ ਪੁਲ ਬਣਾਉਣ ਦਾ ਕੰਮ ਨੇਪਰੇ ਚਾੜਿਆ ਜਾਵੇਗਾ lਇਸ ਸਮੇਂ ਉਹਨਾਂ ਦੇ ਨਾਲ ਦਵਿੰਦਰ ਸਿੰਘ ਜੰਗ, ਨਸੀਬ ਸਿੰਘ ਸੰਧੂ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ l



