Punjab
ਫਾਜ਼ਿਲਕਾ ਪ੍ਰਸ਼ਾਸਨ ਵਲੋਂ ਅਲਰਟ ਜਾਰੀ, ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਸੜਕਾਂ ‘ਤੇ ਨਾ ਨਿਕਲਣ ਸਬੰਧੀ ਅਡਵਾਈਜ਼ਰੀ ਕੀਤੀ ਜਾਰੀ

ਫ਼ਾਜ਼ਿਲਕਾ, 10 ਮਈ-ਭਾਰਤ ਪਾਕਿ ਵਿਚਾਲੇ ਚਲ ਰਹੇ ਤਣਾਅ ਨੂੰ ਲੈ ਕੇ ਫਾਜ਼ਿਲਕਾ ਪ੍ਰਸ਼ਾਸਨ ਵਲੋਂ ਸ਼ਹਿਰ ਵਿਚ ਅਲਰਟ ਜਾਰੀ ਕੀਤਾ ਗਿਆ ਹੈ।ਜਿਸ ਵਿਚ ਫ਼ਾਜ਼ਿਲਕਾ ਪੁਲਿਸ ਵਲੋਂ ਸ਼ਹਿਰ ਦੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਅਤੇ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ ਹੈ ।ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵਲੋ ਅਗਲੇ ਹੁਕਮਾਂ ਤੱਕ ਸਾਰੇ ਲੋਕ ਆਪਣੇ ਘਰਾਂ ਵਿੱਚ ਰਹਿਣ । ਜੋ ਬਾਜ਼ਾਰ ਵਿੱਚ ਹਨ ਉਹ ਨੇੜੇ ਦੀ ਦੁਕਾਨ ਵਿੱਚ ਸ਼ਰਨ ਲੈਣ। ਲੋਕ ਆਪਣੇ ਘਰਾਂ ਵਿਚ ਰਹਿਣ ਤੇ ਜੋ ਆਪਣੀਆਂ ਦੁਕਾਨਾਂ ‘ਤੇ ਹਨ, ਉਹ ਦੁਕਾਨਾਂ ਅੰਦਰ ਰਹਿਣ ਅਤੇ ਸਮਾਨ ਅੰਦਰ ਕਰ ਲੈਣ ਅਤੇ ਅਗਲੇ ਹੁਕਮਾਂ ਤਕ ਕੋਈ ਵੀ ਬਿਨਾਂ ਕਿਸੇ ਜ਼ਰੂਰੀ ਕੰਮ ਤੋਂ ਬਾਹਰ ਸੜਕਾਂ ‘ਤੇ ਨਾ ਦਿੱਸਣ । ਲੋਕ ਘਬਰਾਉਣ ਨਾ ਤੇ ਸੁਚੇਤ ਰਹਿਣ। ਅਗਲੇ ਹੁਕਮਾਂ ਦੀ ਉਡੀਕ ਕਰਨ ਲਈ ਆਖਿਆ ਗਿਆ ਹੈ।



