Punjab

SKM ਵੱਲੋਂ ਲੈਂਡ ਪੋਲਿੰਗ ਰੱਦ ਕਰਾਉਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਗਿਆ ਟਰੈਕਟਰ ਮਾਰਚ

ਮੋਗਾ, 30 ਜੁਲਾਈ : ਐਸਕੇਐਮ ਵੱਲੋਂ ਲੈਂਡ ਪੋਲਿੰਗ ਰੱਦ ਕਰਾਉਣ ਲਈ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਗਿਆ ਟਰੈਕਟਰ ਕੀਤਾ ਗਿਆ। ਇਹ ਟਰੈਕਟਰ ਮਾਰਚ ਕਰਨ ਲਈ ਕਿਸਾਨ ਪਿੰਡ ਬੁੱਗੀਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠੇ ਹੋਏ ਅਤੇ ਬਾਅਦ ਵਿੱਚ ਸਾਰੇ ਟਰੈਕਟਰਾਂ ਅਤੇ ਗੱਡੀਆਂ ਤੇ ਬੈਠ ਕੇ ਰਵਾਨਗੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਬਲੌਰ ਸਿੰਘ ਘੱਲਕਲਾਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਨੇ ਕਿਸਾਨਾ, ਮਜ਼ਦੂਰਾਂ, ਛੋਟੇ ਕਾਰੋਬਾਰੀਆਂ ਨੂੰ ਬਿਲਕੁਲ ਖ਼ਤਮ ਕਰਨ ਵਾਲੀ ਨੀਤੀ ਲੈਂਡ ਪੋਲਿੰਗ ਪੋਲਿਸੀ ਲਿਆ ਕੇ ਪੰਜਾਬ ਦੀ ਬਹੁਤ ਕੀਮਤੀ ਜ਼ਮੀਨ ਨੂੰ ਰਿਕੁਾਇਰ ਕਰਨ ਦੀ ਪਾਲਸੀ ਬਣਾਈ ਹੈ, ਉਹ ਸਾਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਉਸ ਦੇ ਵਿਰੋਧ ਵਿੱਚ ਉਸ ਨੂੰ ਰੱਦ ਕਰਾਉਣ ਲਈ ਸੰਯੁਕਤ ਕਿਸਾਨ ਮੋਰਚਾ ਵੱਲੋਂ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਵੱਲੋਂ ਇਸ ਟਰੈਕਟਰ ਮਾਰਚ ਵਿੱਚ ਵੱਧ ਤੋਂ ਵੱਧ ਟਰੈਕਟਰਾਂ ਦੀ ਗਿਣਤੀ ਲੈ ਕੇ ਸਹੂਲੀਅਤ ਕੀਤੀ ਗਈ ਤਾਂ ਜੋ ਆਮ ਲੋਕਾਂ ਕਿਸਾਨਾਂ ਮਜ਼ਦੂਰਾਂ ਅਤੇ ਛੋਟੇ ਕਾਰੋਬਾਰੀਆਂ ਦੇ ਹੱਕਾਂ ਤੇ ਵੱਜ ਰਹੇ ਡਾਕੇ ਨੂੰ ਰੋਕਿਆ ਜਾ ਸਕੇ। ਇਹ ਟਰੈਕਟਰ ਮਾਰਚ ਬੁੱਘੀਪੁਰਾ ਗੁਰੂ ਘਰ ਤੋਂ ਤਲਵੰਡੀ ਭੰਗੇਰੀਆਂ, ਰੌਲੀ, ਚੁਗਾਵਾਂ ਤੋਂ ਹੁੰਦਾ ਹੋਇਆ ਟਰੈਕਟਰ ਮਾਰਚ ਬੁੱਗੀਪੁਰਾ ਚੌਂਕ ਵਿੱਚ ਆ ਕੇ ਸਮਾਪਤ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button