Punjab

GNDU ਨੇ ਖਿਡਾਰੀਆਂ ਲਈ ਖੋਲ੍ਹਿਆ ਸਹੂਲਤਾਂ ਦਾ ਪਿਟਾਰਾ, ਨਵੀਂ ਖੇਡ ਨੀਤੀ ਤਹਿਤ ਹੁਣ ਮਿਲਣਗੇ ਖੁੱਲ੍ਹੇ ਗੱਫੇ

ਅੰਮ੍ਰਿਤਸਰ, 7 ਜੂਨ :  ਦੇਸ਼ ਦਾ ਸੱਭ ਤੋਂ ਵੱਡਾ ਵੱਕਾਰੀ ਖੇਡ ਖਿਤਾਬ ਮਾਕਾ ਟ੍ਰਾਫੀ 25 ਵਾਰ ਆਪਣੀ ਝੋਲੀ ਵਿੱਚ ਪੁਵਾਉਣ ਵਾਲੀ ਵਿਸ਼ਵ ਪ੍ਰਸਿੱਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੇਡ ਖੇਤਰ ਨੂੰ ਹੋਰ ਵੀ ਉਤਸ਼ਾਹਿਤ ਤੇ ਪ੍ਰਫੁੱਲਤ ਕਰਨ ਦੇ ਮੰਤਵ ਨਾਲ ਖਿਡਾਰੀਆਂ ਲਈ ਸਹੂਲਤਾਂ ਦਾ ਪਿਟਾਰਾ ਖੋਲ੍ਹਿਆ ਹੈ ਜਿਸਦੇ ਚੱਲਦਿਆਂ ਜੀਐੱਨਡੀਯੂ ਵੱਲੋਂ ਤਿਆਰ ਕੀਤੀ ਗਈ ਨਵੀਂ ਖੇਡ ਨੀਤੀ ਦੇ ਤਹਿਤ ਹੁਣ ਖਿਡਾਰੀਆਂ ਨੂੰ ਖੁੱਲ੍ਹੇ ਗੱਫੇ ਮਿਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜ਼ਿਕਰਯੋਗ ਹੈ ਕਿ ਜਦੋਂ ਤੋਂ ਪ੍ਰੋ. ਡਾ. ਕਰਮਜੀਤ ਸਿੰਘ ਨੇ ਬਤੌਰ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਕਾਰਜ ਭਾਰ ਸੰਭਾਲਿਆ ਹੈ। ਉਦੋਂ ਤੋਂ ਹੀ ਇੱਥੇ ਬਹੁਤ ਕੁੱਝ ਵੱਖਰਾ ਤੇ ਨਿਵੇਕਲਾ ਹੋਇਆ ਵੇਖਣ ਨੂੰ ਮਿਲ ਰਿਹਾ ਹੈ। ਅਹੁਦਾ ਸੰਭਾਲਦੇ ਸਮੇਂ ਵੀਸੀ ਨੇ ਜੀਐੱਨਡੀਯੂ ਦੇ ਖੇਡ ਖੇਤਰ ਦੇ ਪ੍ਰਚਾਰ ਤੇ ਪਸਾਰ ਦੀ ਵਚਨਬੱਧਤਾ ਦੁਹਰਾਈ ਸੀ ਅਤੇ ਇਸ ਅਮਲੀਜਾਮਾ ਪਹਿਣਾਉਣ ਵਿੱਚ ਰਜਿਸਟਰਾਰ ਪ੍ਰੋ. ਡਾ. ਕਰਮਜੀਤ ਸਿੰਘ ਚਾਹਲ ਦੇ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ। ਜਿਸ ਦਾ ਨਤੀਜਾ ਨਵੀਂ ਖੇਡ ਨੀਤੀ ਦੇ ਰੂਪ ਵਿੱਚ ਸਭ ਦੇ ਸਾਹਮਣੇ ਹੈ।

Related Articles

Leave a Reply

Your email address will not be published. Required fields are marked *

Back to top button