Punjab
-
ਉੱਤਰਾਖੰਡ ਚ 5 ਕਰੋੜ ਰੁਪਏ ਤੋਂ ਵਧਾ ਕੇ 10 ਕਰੋੜ ਰੁਪਏ ਕੀਤਾ ਜਾਵੇਗਾ ਪੱਤਰਕਾਰ ਭਲਾਈ ਫ਼ੰਡ ਦਾ ਬਜਟ
ਦੇਹਰਾਦੂਨ, 5 ਜਨਵਰੀ – ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਉੱਤਰਾਖੰਡ ਵਿਚ ਪੱਤਰਕਾਰ ਭਲਾਈ ਫ਼ੰਡ ਦਾ ਬਜਟ 5 ਕਰੋੜ ਰੁਪਏ ਤੋਂ ਵਧਾ ਕੇ 10 ਕਰੋੜ ਰੁਪਏ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ ਕਿ ਪੱਤਰਕਾਰਾਂ ਨੂੰ ਹੁਣ ਸੂਬਾ ਸਰਕਾਰ ਵਲੋਂ ਤਹਿਸੀਲ ਪੱਧਰ ‘ਤੇ ਵੀ ਮਾਨਤਾ ਦਿੱਤੀ ਜਾਵੇਗੀ। ਇਹ ਜਾਣਕਾਰੀ ਉੱਤਰਾਖੰਡ ਦੇ ਮੁੱਖ ਮੰਤਰੀ…
Read More » -
ਪਿੰਡ ਕਮਰਾਏ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਭੁਲੱਥ (ਕਪੂਰਥਲਾ), 5 ਜਨਵਰੀ- ਇਥੋਂ ਨਜ਼ਦੀਕੀ ਪਿੰਡ ਕਮਰਾਏ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਇਸ ਨਗਰ ਕੀਰਤਨ ਵਿਚ ਵੱਡੀ ਗਿਣਤੀ ਵਿਚ ਨਗਰ ਦੀਆਂ ਸੰਗਤਾਂ ਸ਼ਾਮਿਲ ਹੋਈਆਂ । ਨਗਰ ਕੀਰਤਨ ਦਾ ਸੰਗਤਾਂ ਵਲੋਂ ਰਸਤੇ ਵਿਚ ਵੱਖ-ਵੱਖ ਜਗ੍ਹਾ ‘ਤੇ ਭਰਵਾਂ ਸਵਾਗਤ ਕੀਤਾ ਗਿਆ।
Read More » -
ਅਵਾਰਾ ਕੁੱਤਿਆਂ ਨੇ ਨੋਚ ਨੋਚ ਖਾਧੀਆਂ ਕਿਸਾਨ ਦੀਆਂ 17 ਪਾਲਤੂ ਬੱਕਰੀਆਂ
ਜੈਤੋ (ਫ਼ਰੀਦਕੋਟ), 5 ਜਨਵਰੀ- ਬੱਕਰੀ ਪਾਲਣ ਧੰਦੇ ਨਾਲ ਜੁੜੇ ਨੇੜਲੇ ਪਿੰਡ ਰੋੜੀਕਪੂਰਾ ਦੇ ਕਿਸਾਨ ਹਰਦੀਪ ਸਿੰਘ ਦੇ ਖੇਤ ਬਣੇ ਬੱਕਰੀ (ਗੌਟ) ਫਾਰਮ ‘ਤੇ ਬੀਤੀ ਰਾਤ ਆਵਾਰਾ ਕੁੱਤਿਆ ਨੇ ਹਮਲਾ ਕਰ ਦਿੱਤਾ । ਕਿਸਾਨ ਦੀਆਂ 17 ਬੱਕਰੀਆਂ ਨੂੰ ਆਵਾਰ ਕੁੱਤੇ ਨੋਚ ਨੋਚ ਕੇ ਖਾ ਗਏ ਅਤੇ 10 ਬੱਕਰੀਆਂ ਨੂੰ ਨਕਾਰਾ ਕਰ ਦਿੱਤਾ । ਇਕੱਤਰ ਕੀਤੀ ਜਾਣਕਾਰੀ ਦੌਰਾਨ ਪੀੜਤ ਕਿਸਾਨ ਹਰਦੀਪ ਸਿੰਘ…
Read More » -
ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਤੋਂ ਨਗਰ ਕੀਰਤਨ ਸਜਾਇਆ
ਨਡਾਲਾ (ਕਪੂਰਥਲਾ), 5 ਜਨਵਰੀ- ਸਾਹਿਬ-ਏ- ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਤਿਹਾਸਕ ਗੁ: ਬਾਉਲੀ ਸਾਹਿਬ ਨਡਾਲਾ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਸੰਗਤਾ ਪੈਦਲ, ਟਰੈਕਟਰ ਟਰਾਲੀਆਂ, ਕਾਰਾਂ, ਜੀਪਾਂ ‘ਤੇ ਚੜ੍ਹ ਕੇ ਸ਼ਾਮਿਲ ਹੋਈਆਂ ਹਨ।
Read More » -
ਪਹਿਲਵਾਨ ਦਲਜੀਤ ਸਿੰਘ ਦੀ ਅਚਾਨਕ ਮੌਤ, ਖੇਡ ਜਗਤ ਚ ਸੋਗ ਦੀ ਲਹਿਰ
ਮਾਛੀਵਾੜਾ ਸਾਹਿਬ (ਲੁਧਿਆਣਾ), 5 ਜਨਵਰੀ– ਪਹਿਲਵਾਨੀ ਦੀ ਦੁਨੀਆ ਵਿਚ ਨਾਮਣਾ ਖੱਟਣ ਵਾਲੇ ਪਹਿਲਵਾਨ ਦਲਜੀਤ ਸਿੰਘ (45) ਦੀ ਅੱਜ ਸਵੇਰ ਅਚਾਨਕ ਮੌਤ ਹੋ ਗਈ। ਪਿੰਡ ਹਿਯਾਤਪੁਰ ਨਿਵਾਸੀ ਤੇ ਦੋ ਬੱਚਿਆਂ ਦੇ ਪਿਤਾ ਦਲਜੀਤ ਸਿੰਘ ਦੇ ਨਜ਼ਦੀਕੀ ਸਾਥੀ ਸਾਬਕਾ ਕੌਂਸਲਰ ਸ਼ੰਮੀ ਕੁਮਾਰ ਨੇ ਦੱਸਿਆ ਕਿ ਦਲਜੀਤ ਸਿੰਘ ਸਰੀਰਿਕ ਪੱਖੋਂ ਪੂਰੀ ਤਰਾਂ ਤੰਦੁਰਸਤ ਸਨ ਤੇ ਰੋਜ਼ਾਨਾ ਦੀ ਤਰਾਂ ਕਸਰਤ ਜਾਰੀ, ਸੀ ਪਰ ਅੱਜ ਅਚਾਨਕ…
Read More » -
ਜ਼ਿਲ੍ਹੇ ਚੋਂ ਵੱਡੀ ਪੱਧਰ ‘ਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਮੋਗਾ ਕਿਸਾਨ ਪੰਚਾਇਤ ਚ ਕਰੇਗੀ ਸ਼ਿਰਕਤ
ਭੁਲੱਥ (ਕਪੂਰਥਲਾ), 5 ਜਨਵਰੀ- ਭਾਰਤੀ ਕਿਸਾਨ ਯੂਨੀਅਨ (ਕਾਦੀਆ) 9 ਜਨਵਰੀ ਨੂੰ ਮੋਗਾ ਵਿਖੇ ਹੋਣ ਵਾਲੀ ਵਿਸ਼ਾਲ ਕਿਸਾਨ ਪੰਚਾਇਤ ਵਿਚ ਵੱਡੀ ਪੱਧਰ ‘ਤੇ ਸ਼ਿਰਕਤ ਕਰੇਗੀ। ਇਹ ਪ੍ਰਗਟਾਵਾ ਜਸਬੀਰ ਸਿੰਘ ਲਿਟਾਂ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਅਤੇ ਸਰਬਜੀਤ ਸਿੰਘ ਧੀਰਪੁਰ ਜਨਰਲ ਸਕੱਤਰ ਨੇ ਇਕ ਬਿਆਨ ਰਾਹੀਂ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ ਅਤੇ…
Read More » -
ਗੁਰਦੁਆਰਾ ਸਾਹਿਬ ਮਿਆਣੀ ਬਾਕਰਪੁਰ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਢਿਲਵਾਂ (ਕਪੂਰਥਲਾ), 5 ਜਨਵਰੀ- – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਮਿਆਣੀ ਬਾਕਰਪੁਰ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਵੱਡੀ ਗਿਣਤੀ ‘ਚ ਸੰਗਤਾਂ ਨਗਰ ਕੀਰਤਨ ਦੇ ਪਿੱਛੇ ਪਿੱਛੇ ਸ਼ਬਦ ਗਾਇਨ ਕਰਦੀਆਂ ਹੋਈਆ ਨਾਲ ਚੱਲ ਰਹੀਆਂ ਹਨ।
Read More » -
ਪੰਚਾਇਤੀ ਜ਼ਮੀਨ ‘ਤੇ ਹੋ ਰਹੇ ਕਬਜ਼ੇ ਦਾ ਕੰਮ ਰੁਕਵਾਇਆ
ਨਡਾਲਾ (ਕਪੂਰਥਲਾ), 5 ਜਨਵਰੀ- ਨਡਾਲਾ ਦੇ ਵਾਰਡ ਨੰਬਰ 11 ਦੀ ਹਿੰਮਤ ਸਿੰਘ ਕਲੋਨੀ ਵਿਖੇ ਇਕ ਵਿਆਕਤੀ ਵਲੋਂ ਆਪਣੇ ਮਕਾਨ ਦੇ ਨਾਲ ਵਾਲੀ ਖ਼ਾਲੀ ਪੰਚਾਇਤੀ ਜਗ੍ਹਾ ‘ਤੇ ਕਬਜ਼ੇ ਦੀ ਨੀਅਤ ਨਾਲ ਚਾਰ ਦੀਵਾਰੀ ਕੀਤੀ ਜਾ ਰਹੀ ਸੀ। ਇਸ ਦਾ ਪਤਾ ਲਗਣ ‘ਤੇ ਨਗਰ ਪੰਚਾਇਤ ਨਡਾਲਾ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਕੰਮ ਰੁਕਵਾ ਦਿੱਤਾ ਹੈ।
Read More » -
ਹੱਕੀ ਮੰਗਾਂ ਖ਼ਾਤਿਰ ਮਰਨ ਵਰਤ ’ਤੇ ਬੈਠੇ ਅਧਿਆਪਕ ਨੂੰ ਜ਼ਬਰੀ ਚੁੱਕਣ ਦੀ ਕੰਪਿਊਟਰ ਅਧਿਆਪਕਾਂ ਵਲੋਂ ਸਖ਼ਤ ਨਿੰਦਾ
ਫ਼ਿਰੋਜ਼ਪੁਰ, 5 ਜਨਵਰੀ (ਜਸਵਿੰਦਰ ਸਿੰਘ ਸੰਧੂ)– ਪੰਜਾਬ ਵਿਚ ਸਿੱਖਿਆ ਕ੍ਰਾਂਤੀ ਲਿਆਉਣ ਦੇ ਨਾਮ ’ਤੇ ਬਣੀ ਸੂਬਾ ਸਰਕਾਰ ਆਪਣੇ ਨਿਯੁਕਤੀ ਪੱਤਰ ਵਿੱਚ ਕੀਤੇ ਗਏ ਲਿਖ਼ਤੀ ਵਾਅਦੇ ਨੂੰ ਲਾਗੂ ਕਰਵਾਉਣ ਲਈ 14 ਸਾਲਾਂ ਤੋਂ ਸੰਘਰਸ਼ ਕਰ ਰਹੇ ਕੰਪਿਊਟਰ ਅਧਿਆਪਕਾਂ ਤੇ ਜ਼ਬਰ ਦੀਆਂ ਹੱਦਾਂ ਪਾਰ ਕਰ ਰਹੀ ਹੈ, ਜੋ ਅਤਿ ਨਿੰਦਣਯੋਗ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੂਬਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਹਰਜੀਤ ਸਿੰਘ…
Read More » -
ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਜ਼ਿਲ੍ਹਾ ਫ਼ਿਰੋਜਪੁਰ ਵੱਲੋਂ ਨਵੇਂ ਸਾਲ ਦਾ ਕੈਲੰਡਰ ਜਾਰੀ
ਫ਼ਿਰੋਜ਼ਪੁਰ, 5 ਜਨਵਰੀ (ਜਸਵਿੰਦਰ ਸਿੰਘ ਸੰਧੂ)– ਜ਼ਿਲ੍ਹਾ ਫ਼ਿਰੋਜ਼ਪੁਰ ਦੀ ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਵਲੋਂ ਨਵੇਂ ਸਾਲ ਦਾ ਕੈਲੰਡਰ ਸੁਧੀਰ ਅਗਲਜੈਂਡਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿਚ ਜਾਰੀ ਕੀਤਾ ਗਿਆ ਹੈ। ਜਨਰਲ ਸਕੱਤਰ ਜਸਵਿੰਦਰ ਸਿੰਘ ਕੌੜਾ ਨੇ ਦੱਸਿਆ ਕਿ ਇਸ ਕੈਲੰਡਰ ਵਿੱਚ ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਾਥੀਆਂ ਵਲੋਂ ਵੱਖ-ਵੱਖ ਪ੍ਰੋਗਰਾਮਾਂ ਤੇ ਜਥੇਬੰਦੀ ਦੀਆਂ ਗਤੀਵਿਧੀਆ ਨੂੰ ਦਰਸਾਇਆ ਗਿਆ…
Read More »