Punjab

ਦੁਬਈ ’ਚ ਫਸੇ ਪੁੱਤ ਨੂੰ ਭਾਰਤ ਲਿਆਉਣ ਲਈ ਮਾਂ ਨੇ ਪ੍ਰਸ਼ਾਸਨ ਅੱਗੇ ਲਾਈ ਗੁਹਾਰ

ਕਰੀਬ ਇਕ ਮਹੀਨੇ ਤੋਂ ਹੋਇਆ ਕੋਈ ਸੰਪਰਕ

ਬਰਨਾਲਾ, 24 ਮਾਰਚ : ਅਮਰੀਕਾ ਤੇ ਇਰਾਕ ਵਿਚਕਾਰ ਚੱਲ ਰਹੀ ਜੰਗ ਕਾਰਨ ਦੁਬਈ ’ਚ ਰੁਜ਼ਗਾਰ ਲਈ ਗਏ ਵੱਡੀ ਗਿਣਤੀ ’ਚ ਭਾਰਤੀ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਇਸ ਸਮੇਂ ਸਹਿਮ ਦੇ ਮਾਹੌਲ ’ਚ ਹਨ। ਅਜਿਹਾ ਹੀ ਇਕ ਮਾਮਲਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੈਰੇ ਦਾ ਹੈ, ਜਿੱਥੇ ਆਪਣੀ ਰੋਜੀ ਰੋਟੀ ਕਮਾਉਣ ਲਈ ਦੁਬੱਈ ਵਿਖੇ ਗਏ ਇਕ ਨੌਜਵਾਨ ਨਾਲ ਪਿਛਲੇ ਇਕ ਮਹੀਨੇ ਤੋਂ ਪਰਿਵਾਰ ਨਾਲ ਸੰਪਰਕ ਨਾ ਹੋਣ ’ਤੇ ਦੁਖੀ ਪਰਿਵਾਰ ਨੇ ਲੜਕੇ ਨਾਲ ਸੰਪਰਕ ਕਰ ਕੇ ਉਸ ਨੂੰ ਵਾਪਸ ਪਿੰਡ ਲਿਆਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਤੇ ਸਰਕਾਰ ਅੱਗੇ ਗੁਹਾਰ ਲਗਾਈ ਹੈ। ਪੀੜਤ ਮਾਤਾ ਨਸੀਬ ਕੌਰ ਪਤਨੀ ਭੋਰਾ ਸਿੰਘ ਵਾਸੀ ਪਿੰਡ ਕੈਰੇ ਤਹਿਸੀਲ ਵਾ ਜ਼ਿਲ੍ਹਾ ਬਰਨਾਲਾ ਨੇ ਦੱਸਿਆ ਕਿ ਉਸ ਦਾ ਪੁੱਤਰ ਬੀਰਬਲ ਸਿੰਘ ਕਰੀਬ ਇਕ ਸਾਲ ਪਹਿਲਾਂ ਦੁਬਈ ਵਿਖੇ ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ। ਉਹ ਦੁਬਈ ਦੀ ਇਕ ਕੰਪਨੀ ’ਚ ਸਹਿਰ ਬਨਿਆਸ ਚਾਇਨਾ ਕੈਂਪ ਵਿਖੇ ਕੰਮ ਕਰ ਰਿਹਾ ਸੀ। ਉਸ ਦੇ ਲੜਕੇ ਨਾਲ ਅਕਸਰ ਹੀ ਉਸ ਦੀ ਫੋਨ ’ਤੇ ਗੱਲਬਾਤ ਹੁੰਦੀ ਰਹਿੰਦੀ ਸੀ। ਉਸ ਦੇ ਮੇਰੇ ਲੜਕੇ ਨੇ 18 ਫ਼ਰਵਰੀ 2026 ਨੂੰ ਮੈਨੂੰ ਫੋਨ ਕਰਕੇ ਦੱਸਿਆ ਕਿ ਜੰਗ ਲੱਗ ਚੁੱਕੀ ਹੈ ਉਸ ਦੀ ਟਿਕਟ ਹੋ ਚੁੱਕੀ ਹੈ ਤੇ ਉਹਂ 24 ਮਾਰਚ ਤੱਕ ਇੰਡੀਆ ਵਾਪਸ ਆ ਜਾਵੇਗਾ। ਉਸ ਦੇ ਲੜਕੇ ਦੀ 23 ਮਾਰਚ ਦੀ ਟਿਕਟ ਵੀ ਹੋ ਚੁੱਕੀ ਸੀ ਪਰ ਉਸ ਤੋਂ ਬਾਅਦ ਉਸ ਦੇ ਲੜਕੇ ਦਾ ਕੋਈ ਫੋਨ ਨਹੀ਼ ਆਇਆ ਤੇ ਨਾ ਹੀ ਅਜੇ ਤੱਕ ਕੋਈ ਸੰਪਰਕ ਹੋਇਆ ਹੈ। ਉਸ ਦਾ ਫੋਨ ਵੀ ਬੰਦ ਆ ਰਿਹਾ ਹੈ। ਉਸ ਦਾ ਲੜਕਾ ਵਿਆਹੁਤਾ ਹੈ। ਉਸ ਵੱਲੋਂ ਆਪਣੇ ਪੁੱਤਰ ਨੂੰ ਭਾਰਤ ਲਿਆਉਣ ਤੇ ਉਸ ਨਾਲ ਕਿਸੇ ਤਰ੍ਹਾਂ ਨਾਲ ਸੰਪਰਕ ਕਰਨ ਸਬੰਧੀ ਡੀਸੀ ਬਰਨਾਲਾ ਨੂੰ ਇਕ ਦਰਖਾਸਤ ਦਿੱਤੀ ਗਈ ਹੈ। ਪੀੜਤ ਮਾਤਾ ਨੇ ਦੱਸਿਆ ਕਿ ਉਸ ਦੇ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ। ਸਾਰਾ ਪਰਿਵਾਰ ਸਦਮੇ ’ਚ ਚੱਲ ਰਿਹਾ ਹੈ। ਮਾਤਾ ਤੇ ਉਸ ਦੇ ਪਰਿਵਾਰ ਨੇ ਜ਼ਿਲ੍ਹਾ ਪ੍ਰਸਾਸ਼ਨ ਤੇ ਸਰਕਾਰ ਪਾਸੋ ਉਸ ਦੇ ਪੁੱਤਰ ਨੂੰ ਭਾਰਤ ਲਿਆਉਣ ਤੇ ਕਿਸੇ ਵੀ ਤਰ੍ਹਾਂ ਨਾਲ ਸੰਪਰਕ ਕਰਨ ਲਈ ਬੇਨਤੀ ਕੀਤੀ।

Related Articles

Leave a Reply

Your email address will not be published. Required fields are marked *

Back to top button