Punjab

ਅਨੇਕਾਂ ਮਹਾਪੁਰਸ਼ਾਂ ਨੇ ਅਨੁਸ਼ਾਸਿਤ ਰਹਿ ਕੇ ਪੂਰੇ ਵਿਸ਼ਵ ਦਾ ਮਾਰਗ ਦਰਸ਼ਨ ਕੀਤਾ : ਸੁਆਮੀ ਮਨਕਾਮਨੇਸ਼ਵਰ ਗਿਰੀ

ਜਸਵਿੰਦਰ ਸਿੰਘ ਸੰਧੂ

ਫਿਰੋਜ਼ਪੁਰ, 22 ਫਰਵਰੀ- :ਸਿੱਧ ਬਾਬਾ ਸ਼ੰਕਰਾਪੁਰੀ ਮਹਾਰਾਜ ਦੀ 90 ਬਰਸੀ ’ਤੇ ਸਿੱਧ ਸਮਾਧੀ ਧਾਮ ਸੁਆਮੀ ਸ਼ੰਕਰਾਪੁਰੀ ਜ਼ੀਰਾ ਵਿਖੇ ਸ਼੍ਰੀ ਸ਼੍ਰੀ 1008 ਮਹਾਮੰਡਲੇਸ਼ਵਰ ਸੁਆਮੀ ਕਮਲ ਪੁਰੀ ਮਹਾਰਾਜ ਦੀ ਪ੍ਰਧਾਨਗੀ ਹੇਠ ਸ਼ੁਰੂ ਵਿਸ਼ਾਲ ਸੰਤ ਸਮਾਗਮ, ਸ਼ਰਧਾਂਜਲੀ ਸਮਾਗਮ ਦਾ ਸਮਾਪਨ ਸਿੱਧ ਸੁਆਮੀ ਸ਼ੰਕਰਾਪੁਰੀ ਮਹਾਰਾਜ ਦੇ ਅਭਿਸ਼ੇਕ ਅਤੇ ਹਵਨ ਯੱਗ ਨਾਲ ਹੋਇਆ। ਇਸ ਦੌਰਾਨ ਜੋਤੀ ਪ੍ਰਚੰਡ ਦੀ ਰਸਮ ਧਵਨ ਪਰਿਵਾਰ, ਸ਼ਹਿਰ ਦੀਆਂ ਸਮਾਜ ਸੇਵੀ, ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਆਗੂਆਂ ਵੱਲੋਂ ਸੰਯੁਕਤ ਤੌਰ ’ਤੇ ਪੰਡਿਤ ਸੰਦੀਪ ਪ੍ਰਭਾਕਰ ਵੱਲੋਂ ਵੈਦਿਕ ਮੰਤਰਾਂ ਨਾਲ ਕਰਵਾਈ ਗਈ। ਇਸ ਦੌਰਾਨ ਮਹਾਮੰਡਲੇਸ਼ਵਰ ਸਵਾਮੀ ਕਮਲ ਪੁਰੀ ਮਹਾਰਾਜ ਵੱਲੋਂ ਸਿੱਧ ਸੁਆਮੀ ਸ਼ੰਕਰਾਪੁਰੀ ਮਹਾਰਾਜ ਦੇ ਜੀਵਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਦੌਰਾਨ ਪ੍ਰਵਚਨ ਕਰਦਿਆਂ ਸ੍ਰੀ ਸ਼੍ਰੀ 1008 ਮਹਾਂਮੰਡਲੇਸ਼ਵਰ ਸੁਆਮੀ ਮਨਕਾਮਨੇਸ਼ਵਰ ਗਿਰੀ ਜੀ ਮਹਾਰਾਜ, ਨੇ ਕਿਹਾ ਕਿ ਸੰਸਾਰ ਵਿੱਚ ਅਨੇਕਾਂ ਮਹਾਪੁਰਸ਼ਾਂ ਨੇ ਅਨੁਸ਼ਾਸਿਤ ਰਹਿ ਕੇ ਪੂਰੇ ਵਿਸ਼ਵ ਦਾ ਮਾਰਗਦਰਸ਼ਨ ਕੀਤਾ ਹੈ। ਮਨ ਵਚਨ ਕਰਮ ਦੀ ਏਕਤਾ ਪਵਿੱਤਰਤਾ ਅਤੇ ਅਨੁਸ਼ਾਸਨ ਜੀਵਨ ਦੀ ਸਹੀ ਦਿਸ਼ਾ ਦੇ ਦਰਵਾਜ਼ੇ ਖੋਲਣ ਵਿੱਚ ਸਹਾਇਕ ਹੈ। ਉਨ੍ਹਾਂ ਕਿਹਾ ਕਿ ਸਾਡੇ ਜੀਵਨ ਵਿੱਚ ਅਨੁਸ਼ਾਸਨ ਦਾ ਬਹੁਤ ਡੂੰਘਾ ਮਹੱਤਵ ਹੈ। ਅਨੁਸ਼ਾਸਨ ਸਫਲਤਾ ਦੀ ਉਹ ਕੁੰਜੀ ਹੈ, ਜਿਸ ਨਾਲ ਅਸੀਂ ਜੀਵਨ ਦਾ ਵਿਕਾਸ ਕਰ ਪਾਉਂਦੇ ਹਾਂ ਅਤੇ ਸਫਲਤਾ ਦੇ ਅਨੇਕ ਮੁਕਾਮ ਹਾਸਲ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕੁਦਰਤ ਵੀ ਅਨੁਸ਼ਾਸਨ ਵਿੱਚ ਬੰਨੀ ਹੋਈ ਹੈ। ਸੂਰਜ ਦਾ ਹਰ ਰੋਜ਼ ਇਕ ਹੀ ਦਿਸ਼ਾ ਤੋਂ ਉਗਣਾ ਅਤੇ ਉਸੇ ਤਰ੍ਹਾਂ ਛਿਪਣਾ ਅਨੁਸ਼ਾਸਨ ਦਾ ਹੀ ਪ੍ਰਮਾਣ ਹੈ। ਇਸ ਮੌਕੇ ਸ਼੍ਰੀ ਸ੍ਰੀ 1008 ਮਹਾਂਮੰਡਲੇਸ਼ਵਰ ਸੁਆਮੀ ਅਕਸ਼ਰਾਨੰਦ ਗਿਰੀ ਜੀ ਮਹਾਰਾਜ ਜੰਮੂ ਵਾਲੇ, ਸ੍ਰੀ 1008 ਮਹਾਂਮੰਡਲੇਸ਼ਵਰ ਸੁਆਮੀ ਮਨਕਾਮਨੇਸ਼ਵਰ ਗਿਰੀ ਜੀ ਮਹਾਰਾਜ, ਮਹੰਤ 108 ਸ੍ਰੀ ਸਵਾਮੀ ਵਿੱਦਿਆਨੰਦ ਜੀ ਮਹਾਰਾਜ ਹਰਿਦੁਆਰ, ਸ਼੍ਰੀ 108 ਮਹੰਤ ਬਾਬਾ ਲਾਲਪੁਰੀ, ਸਰਬਪ੍ਰੀਤ ਦੇਵਾ ਜੀ, ਰਿੰਕੂ ਦੇਵਾ ਜੀ, ਆਦਿ ਸੰਤ ਮਹਾਪੁਰਸ਼ਾਂ ਤੋਂ ਇਲਾਵਾ ਕਾਂਗਰਸ ਕਮੇਟੀ ਜਿਲਾ ਫਿਰੋਜ਼ਪੁਰ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਸਾਬਕਾ ਐੱਮਐੱਲਏ ਡਾਕਟਰ ਹਰਜੋਤ ਕਮਲ, ਹਲਕਾ ਇੰਚਾਰਜ਼ ਸ਼੍ਰੋਮਣੀ ਅਕਾਲੀ ਦਲ ਹਰਪ੍ਰੀਤ ਸਿੰਘ ਹੀਰੋ, ਵਿਜੇ ਅਨੰਦ ਅੰਮ੍ਰਿਤਸਰ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਿਆਰਾ ਸਿੰਘ ਢਿੱਲੋ, ਮਹਿਲਾ ਵਿੰਗ ਦੇ ਪ੍ਰਧਾਨ ਕਿਰਨ ਗੌੜ, ਵਪਾਰ ਮੰਡਲ ਪੰਜਾਬ ਦੇ ਆਗੂ ਵੇਦ ਪ੍ਰਕਾਸ਼ ਕੱਕੜ, ਰਵਿੰਦਰ ਕੁਮਾਰ ਸੀਏ ਪ੍ਰਧਾਨ ਗਊਸ਼ਾਲਾ ਮੋਗਾ, ਸੁਭਾਸ਼ ਗੁਪਤਾ ਆਦਿ ਵੱਲੋਂ ਸ਼ਰਧਾਂਜਲੀ ਗਈ। ਇਸ ਮੌਕੇ ਨਾਇਬ ਤਹਿਸੀਲਦਾਰ ਵਿਨੋਦ ਕੁਮਾਰ, ਵਿਸ਼ਵ ਹਿੰਦੂ ਪਰਿਸ਼ਦ ਦੇ ਵਿਭਾਗ ਮੰਤਰੀ ਅਤੇ ਸ਼੍ਰੀ ਰਾਮ ਲੀਲਾ ਕਲੱਬ ਦੇ ਪ੍ਰਧਾਨ ਸੁਪਰਡੈਂਟ ਜੋਗਿੰਦਰ ਪਾਲ,ਵਿਸ਼ਵ ਹਿੰਦੂ ਪਰਿਸ਼ਦ ਪੰਜਾਬ ਦੇ ਕਾਰਜਕਾਰੀ ਮੈਂਬਰ ਸੁਭਾਸ਼ ਗੁਪਤਾ, ਸੇਵਾ ਭਾਰਤੀ ਪੰਜਾਬ ਦੇ ਸਰਪ੍ਰਸਤ ਮਧੂ ਮਿੱਤਲ,ਵੇਦ ਪ੍ਰਕਾਸ਼ ਕੱਕੜ,ਐਡਵੋਕੇਟ ਵਿਜੇ ਬਾਂਸਲ, ਸੇਵਾ ਭਾਰਤੀ ਦੇ ਪ੍ਰਧਾਨ ਪ੍ਰੀਤਮ ਸਿੰਘ, ਐੱਨਜੀਓ ਪ੍ਰਧਾਨ ਨਰਿੰਦਰ ਸਿੰਘ ਥਿੰਦ, ਸੇਵਾ ਭਾਰਤੀ ਮਹਿਲਾ ਵਿੰਗ ਦੇ ਪ੍ਰਧਾਨ ਕਿਰਨ ਗੌੜ, ਰੋਟਰੀ ਕਲੱਬ ਦੇ ਪ੍ਰਧਾਨ ਅਨਿਲ ਬਜਾਜ, ਹਰੀਸ਼ ਤਾਂਗਰਾ, ਰੋਮੀ ਚੋਪੜਾ, ਰਮਨ ਸ਼ਰਮਾ, ਸੁਰਜੀਤ ਸਿੰਘ, ਸੰਜੀਵ ਨਾਰੰਗ ਐਮਡੀ ਸੁਖਮਨੀ ਹਸਪਤਾਲ, ਯਸ਼ਪਾਲ ਅਲਗੋ ਕੋਠੀ, ਵਿਜੇ ਧਵਨ, ਸੁਰਿੰਦਰ ਸ਼ਰਮਾ, ਅਲਾਇੰਸ ਕਲੱਬ ਦੇ ਪ੍ਰਧਾਨ ਗੁਰਬਖਸ਼ ਸਿੰਘ ਵਿੱਜ, ਜਨਕ ਰਾਜ ਗੌਤਮ, ਸੁਮਨ ਗੌਤਮ, ਮਾਸਟਰ ਹਰਭਜਨ ਸਿੰਘ, ਸੇਵਾ ਮੁਕਤ ਐਸਪੀ ਰਾਮ ਪ੍ਰਕਾਸ਼, ਅਮਰਜੀਤ ਸਿੰਘ ਘੁੰਮਣ, ਸੁਖਵਿੰਦਰ ਸਿੰਘ ਸੰਧੂ, ਹੈਪੀ ਮਦਾਨ, ਮੋਹਨ ਲਾਲ ਅਨੇਜਾ, ਗੁਲਜਾਰ ਸਿੰਘ ਢਿੱਲੋ, ਰੰਜਨਾ ਤਨੇਜਾ, ਰਮਾ ਸ਼ਰਮਾ, ਨੀਤੂ ਸ਼ਰਮਾ, ਨਗਰ ਕੌਂਸਲ ਜੀਰਾ ਦੇ ਸਾਬਕਾ ਪ੍ਰਧਾਨ ਪਿਆਰਾ ਸਿੰਘ ਢਿੱਲੋ, ਜਨਕ ਰਾਜ ਝਾਂਬ, ਦਲਜੀਤ ਕਾਲੀਆ, ਸੇਵਾਮੁਕਤ ਤਹਸੀਲਦਾਰ ਪੁਰਸ਼ੋਤਮ ਲਾਲ ਸ਼ਰਮਾ, ਸ਼ਿਵ ਸ਼ਰਮਾ, ਰਮਨ ਆਦਿ ਤੋਂ ਇਲਾਵਾ ਪ੍ਰਬੰਧਕ ਕਮੇਟੀ ਦੇ ਮੈਂਬਰ, ਜਗਦੇਵ ਸ਼ਰਮਾ,ਪੰਡਤ ਸੰਦੀਪ ਸ਼ਰਮਾ, ਸੰਦੀਪ ਗੋਇਲ ਐਸਡੀਐਮ ਦਫਤਰ ਜੀਰਾ, ਦੀਪਾ ਕੰਡਾ, ਸੁਖਵਿੰਦਰ ਤਨੇਜਾ, ਰਜਿੰਦਰ ਪਾਲ ਪੀਏ, ਸ਼ੰਕਰ ਦਿਆਲ ਬਿੱਟੂ, ਆਦਿ ਹਾਜ਼ਰ ਸਨ। ਇਸ ਮੌਕੇ ਅਤੁੱਟ ਭੰਡਾਰਾ ਵਰਤਾਇਆ ਗਿਆ।

Related Articles

Leave a Reply

Your email address will not be published. Required fields are marked *

Back to top button