Punjab

NSQF ਵੋਕੇਸ਼ਨਲ ਟੀਚਰ ਫਰੰਟ ਪੰਜਾਬ ਖਜਾਨਾ ਮੰਤਰੀ ਦੀ ਕੋਠੀ ਦਿੜਬਾ(ਸੰਗਰੂਰ) ਵਿਖੇ ਕਰਨਗੇ 23 ਤਾਰੀਖ ਨੂੰ ਘਿਰਾਓ

NSQF ਵੋਕੇਸ਼ਨਲ ਟੀਚਰ ਫਰੰਟ ਪੰਜਾਬ ਖਜਾਨਾ ਮੰਤਰੀ ਦੀ ਕੋਠੀ ਦਿੜਬਾ(ਸੰਗਰੂਰ) ਵਿਖੇ ਕਰਨਗੇ 23 ਤਾਰੀਖ ਨੂੰ ਘਿਰਾਓ

ਫਰੀਦਕੋਟ, 20 ਫਰਵਰੀ- ਜ਼ਿਲ੍ਹਾ ਪ੍ਰਧਾਨ ਗੁਰਜਿੰਦਰ ਸਿੰਘ ,ਫ਼ਰੀਦਕੋਟ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਮੈਨੀਫੈਸਟੋ ਵਿੱਚ ਕੱਚੇ ਮੁਲਾਜਮ ਪੱਕੇ ਕਰਨ ਦਾ ਵਾਅਦਾ ਕਰਕੇ ਆਪਣੀ ਸਰਕਾਰ ਨੂੰ ਹੋਂਦ ਵਿੱਚ ਲਿਆਦਾਂ ਪਰ ਇਸ ਸਰਕਾਰ ਦੇ 3 ਸਾਲ ਪੂਰੇ ਹੋਣ ਤੋ ਬਾਅਦ ਵੀ NSQF ਵੋਕੇਸ਼ਨਲ ਟੀਚਰ ਆਊਟਸੋਰਸ ਸਕੀਮ ਅਧੀਨ ਵੱਖ-ਵੱਖ ਕੰਪਨੀਆਂ ਵੱਲੋ ਕੀਤੇ ਜਾ ਰਹੇ ਸ਼ੋਸਨ ਦਾ ਸ਼ਿਕਾਰ ਹੋ ਰਹੇ ਹਨ। ਇਸ ਸਰਕਾਰ ਨੇ ਤਨਖਾਹ ਵਾਧਾ ਅਤੇ ਆਊਟਸੋਰਸ ਕਾਮਿਆ ਨੂੰ ਪੱਕੇ ਕਰਨ ਦਾ ਵਾਧਾ ਕੀਤਾ ਸੀ ਪਰ ਅੱਜ ਵੀ ਐਨ. ਐਸ. ਕਿਊ. ਐਫ. ਵੋਕੇਸ਼ਨਲ ਟੀਚਰ ਬਹੁਤ ਘੱਟ ਤਨਖਾਹਾਂ ਤੇ ਆਪਣੇ ਘਰਾਂ ਤੋ 100-100 ਕਿਲੋਮੀਟਰ ਦੂਰ ਪਿਛਲੇ 10 ਸਾਲਾਂ ਤੋ ਨੌਕਰੀ ਕਰ ਰਹੇ ਹਨ। ਜ਼ਿਲ੍ਹੇ ਦੇ ਵਿੱਤ ਸਕੱਤਰ ਕੁਲਦੀਪ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋ ਵਿਧਾਨ ਸਭਾ  ਵਿੱਚ ਕਈ ਬਿਆਨ ਵੀ ਦਿੱਤੇ ਗਏ ਕਿ ਕੰਪਨੀਆ ਵੱਲੋ ਮੁਲਾਜਮਾ ਦਾ ਸ਼ੋਸ਼ਨ ਕੀਤਾ ਜਾ ਰਿਹਾ ਹੈ ਅਤੇ ਅਸੀ ਇਹ ਸਬ ਬੰਦ ਕਰਕੇ ਇਹਨਾਂ ਨੂੰ ਪੱਕੇ ਕਰਾਂਗੇNSQF ਵੋਕੇਸ਼ਨਲ ਟੀਚਰ ਵੱਲੋ ਪਿਛਲੇ 3 ਸਾਲਾ ਵਿੱਚ ਸਿੱਖਿਆ ਮੰਤਰੀ , ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ  ਅਤੇ ਹੋਰ ਕਈ ਕੈਬਿਨਟ ਮੰਤਰੀ ਨਾਲ ਮੀਟਿੰਗ ਕੀਤੀ ਗਈ ਪਰ ਇਹਨਾਂ ਮੀਟਿੰਗਾ ਵਿੱਚ ਕੋਈ ਇਹਨਾਂ ਅਧਿਆਪਕਾਂ ਦੀਆਂ ਮੰਗਾ ਹੱਲ ਨਹੀ ਹੋਰਿਹਾ। 6 ਫਰਵਰੀ 2025 NSQF ਵੋਕੇਸ਼ਨਲ ਟੀਚਰ ਫਰੰਟ ਵੱਲੋ ਸਿੱਖਿਆ ਵਿਭਾਗ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ NSQF ਵੋਕੇਸ਼ਨਲ ਟੀਚਰ ਨੂੰ 13/02/2025 ਨੂੰ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋ ਤਨਖਾਹ ਵਾਧੇ ਲਈ ਖਜਾਨਾ ਮੰਤਰੀ ਹਰਪਾਲ ਚੀਮਾ  ਨੂੰ  ਭੇਜ ਦਿੱਤੀ ਗਈ ਕਿਹਾ ਗਿਆ। ਖਜਾਨਾ ਮੰਤਰੀ ਹਰਪਾਲ ਚੀਮਾ ਤਨਖਾਹ ਵਾਧੇ ਅਤੇ ਪਾਲਿਸੀ ਲਈ ਕੋਈ ਪੁੱਖਤਾ ਪ੍ਰਬੰਧ ਕੀਤਾ ਜਾਵੇ l ਜੇਕਰ ਅਜਿਹਾ ਨਹੀਂ ਹੁੰਦਾ ਤਾਂ 23 ਫਰਵਰੀ 2025 ਨੂੰ NSQF ਵੋਕੇਸ਼ਨਲ ਟੀਚਰ ਫਰੰਟ ਵੱਲੋਂ ਖਜ਼ਾਨਾ ਮੰਤਰੀ ਦੀ ਕੋਠੀ ਦਿੜ੍ਹਬਾ (ਸੰਗਰੂਰ) ਵਿਖੇ ਸਖ਼ਤ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਮੌਕੇ ਤੇ ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਗੁਰਜਿੰਦਰ ਸਿੰਘ ਤੇ ਵਿੱਤ ਸਕੱਤਰ ਕੁਲਦੀਪ ਕੁਮਾਰ ਕਮੇਟੀ ਮੈਂਬਰ ਜਤਿੰਦਰ ਸੰਧਾ, ਰਮਨਦੀਪ ਸਿੰਘ ਗਿੱਲ, ਸਤਨਾਮ ਸਿੰਘ,ਗੁਰਮੀਤ ਸਿੰਘ,ਗੁਰਜੰਟ ਸਿੰਘ,ਜਸਵਿੰਦਰ ਸਿੰਘ, ਜਸਕਰਨ ਸਿੰਘ, ਨਵਦੀਪ ਕੁਮਾਰ,ਸੁਨੀਲ ਕੁਮਾਰ,ਰੇਖਾ ਰਾਣੀ,ਮਨਦੀਪ ਕੌਰ,ਰਾਜਦੀਪ ਕੌਰ,ਮਮਤਾ ਰਾਣੀ, ਪਰਮਿੰਦਰ ਸਿੰਘ ਅਤੇ ਹੋਰ ਸਾਥੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button