
ਫਿਰੋਜ਼ਪੁਰ 17 ਫਰਵਰੀ (ਜਸਵਿੰਦਰ ਸਿੰਘ ਸੰਧੂ)- ਮਮਦੋਟ ਵਿਖੇ ਬਹੁਮੰਤਵੀ ਸਹਿਕਾਰੀ ਸਭਾਵਾਂ ਲਿਮਟਿਡ ’ਚੋਂ ਅਣਪਛਾਤੇ ਵਿਅਕਤੀਆਂ ਵੱਲੋਂ ਸਮਾਨ ਚੋਰੀ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਮਮਦੋਟ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 305 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੁਨੀਲ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਪਿੰਡ ਖੁੰਦਰ ਉਤਾੜ ਨੇ ਦੱਸਿਆ ਕਿ ਮਿਤੀ 14-15 ਫਰਵਰੀ 2025 ਦਰਮਿਆਨੀ ਰਾਤ ਨੂੰ ਖੁੰਦਰ ਉਤਾੜ ਬਹੁਮੰਤਵੀ ਸਹਿਕਾਰੀ ਸਭਾਵਾਂ ਲਿਮਟਿਡ ਵਿਚੋਂ ਅਣਪਛਾਤੇ ਚੋਰਾਂ ਵੱਲੋਂ ਕੰਧ ਟੱਪ ਕੇ ਅੱਗੇ ਦੀਵਾਰ ਦੇ ਪਿੱਲਰ ਨੂੰ ਤੋੜ ਕੇ ਸਟੋਰ ਵਿਚ ਪਿਆ ਸਮਾਨ ਜਿਸ ਵਿਚ 12 ਟੀਨ ਘਿਉ ਵਜ਼ਨੀ 15 ਕਿਲੋ ਪ੍ਰਤੀ ਟੀਨ, 140 ਕੈਨੀਆਂ ਸਰੋਂ ਦਾ ਤੇਲ ਵਜ਼ਨੀ ਪ੍ਰਤੀ ਕੈਨੀ 5 ਲੀਟਰ (ਕੁੱਲ 32 ਪੇਟੀਆਂ) ਅਤੇ ਪਾਣੀ ਵਾਲੀ ਲੱਗੀ ਟੁੱਲੂ ਪੰਪ ਮੋਟਰ ਚੋਰੀ ਕਰਕੇ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



