Punjab

ਡਿਪੋਰਟ ਕੀਤੇ ਭਾਰਤੀ ਨਾਗਰਿਕਾਂ ‘ਚ 31 ਪੰਜਾਬ ਦੇ

ਰਾਜਾਸਾਂਸੀ, 15 ਫਰਵਰੀ- ਅਮਰੀਕਾ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ 112 ਭਾਰਤੀ ਨਾਗਰਿਕਾਂ ਨੂੰ ਲੈ ਕੇ ਅਮਰੀਕਾ ਦਾ ਤੀਸਰਾ ਸੈਨਿਕ ਜਹਾਜ਼ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਲੈਂਡ ਕਰ ਚੁੱਕੇ ਜਹਾਜ਼ ‘ਚ ਹਰਿਆਣਾ 44,ਗੁਜਰਾਤ ਤੋਂ 33,  ਪੰਜਾਬ 31 ਹਨ , ਜਿਨ੍ਹਾਂ ਵਿਚ ਅੰਮ੍ਰਿਤਸਰ 4, ਹੁਸ਼ਿਆਰਪੁਰ 2,ਲੁਧਿਆਣਾ 2 ,ਫਿਰੋਜ਼ਪੁਰ 3,ਜਲੰਧਰ 4,ਗੁਰਦਾਸਪੁਰ 6,ਕਪੂਰਥਲਾ 3,ਮਾਨਸਾ 2,ਪਟਿਆਲਾ 2,ਮੁਹਾਲੀ 1,ਨਵਾਂਸ਼ਹਿਰ 1 ,ਸੰਗਰੂਰ 1 ਹਨ। ਇਨ੍ਹਾਂ ਵਿਚ 10 ਬੱਚਿਆਂ ਸਮੇਤ 89 ਪੁਰਸ਼ ਅਤੇ ਚਾਰ ਕੁੜੀਆਂ ਸਮੇਤ 23 ਔਰਤਾਂ ਸ਼ਾਮਿਲ ਹਨ। ਇਸ ਤੋਂ ਪਹਿਲਾਂ 5 ਫਰਵਰੀ ਨੂੰ, 104 ਐਨਆਰਆਈਜ਼ ਨੂੰ ਜ਼ਬਰਦਸਤੀ ਵਾਪਸ ਭੇਜਿਆ ਗਿਆ ਸੀ। ਇਨ੍ਹਾਂ ਵਿਚ, ਬੱਚਿਆਂ ਨੂੰ ਛੱਡ ਕੇ, ਮਰਦਾਂ ਅਤੇ ਔਰਤਾਂ ਨੂੰ ਹੱਥਕੜੀਆਂ ਅਤੇ ਬੇੜੀਆਂ ਵਿਚ ਬੰਨ੍ਹ ਕੇ ਲਿਆਂਦਾ ਗਿਆ ਸੀ।

Related Articles

Leave a Reply

Your email address will not be published. Required fields are marked *

Back to top button