
ਮੁੰਬਈ, 15 ਫਰਵਰੀ- ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਆਈ.ਸੀ.ਸੀ. ਚੈਂਪੀਅਨਜ਼ ਟਰਾਫ਼ੀ ਵਿਚ ਹਿੱਸਾ ਲੈਣ ਲਈ ਆਪਣੀ ਟੀਮ ਸਮੇਤ ਦੁਬਈ ਲਈ ਰਵਾਨਾ ਹੋਏ। ਭਾਰਤੀ ਟੀਮ ਦੇ ਸਾਰੇ ਮੈਚ ਦੁਬਈ ਵਿਚ ਹੋਣਗੇ, ਜਦੋਂ ਕਿ ਬਾਕੀ ਪਾਕਿਸਤਾਨ ਵਿਚ ਹੋਣਗੇ। ਆਈ.ਸੀ.ਸੀ. ਚੈਂਪੀਅਨਜ਼ ਟਰਾਫੀ 19 ਫਰਵਰੀ ਨੂੰ ਸ਼ੁਰੂ ਹੋਵੇਗੀ ਅਤੇ 9 ਮਾਰਚ ਤੱਕ ਜਾਰੀ ਰਹੇਗੀ।



