
ਜਸਵਿੰਦਰ ਸਿੰਘ ਸੰਧੂ
ਫਿਰੋਜ਼ਪੁਰ 14 ਫਰਵਰੀ- ਜ਼ੀਰਾ ਵਿਖੇ ਰੇਤਾ ਦੀ ਨਾਜਾਇਜ਼ ਮਾਈਨਿੰਗ ਕਰਨ ਅਤੇ 2 ਟਰੈਕਟਰ ਸਮੇਤ ਟਰਾਲੀਆਂ ਖਾਲੀ ਬਰਾਮਦ ਕਰਕੇ ਥਾਣਾ ਸਦਰ ਜ਼ੀਰਾ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 303 (2) ਬੀਐੱਨਐੱਸ ਅਤੇ 21 ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਅਨਵਰ ਮਸੀਹ ਨੇ ਦੱਸਿਆ ਕਿ ਸ਼ਿਵਮ ਜਾਗਿਦ ਜੇਈ ਕਮ ਮਾਈਨਿੰਗ ਇੰਸਪੈਕਟਰ ਸਮੇਤ ਫੀਲਡ ਸਟਾਫ ਜ਼ਿਲ੍ਹਾ ਫਿਰੋਜ਼ਪੁਰ ਦੇ ਏਰੀਆ ਵਿਚ ਨਾਜਾਇਜ਼ ਮਾਈਨਿੰਗ ਨੂੰ ਰੋਕਣ ਲਈ ਨਾਈਟ ਚੈਕਿੰਗ ’ਤੇ ਸੀ। ਰਾਤ ਨੂੰ ਪਿੰਡ ਬੇਰੀ ਕਾਦਰਾਬਾਦ ਦੇ ਰਕਬੇ ਵਿਚ ਨਾਜਾਇਜ਼ ਮਾਈਨਿੰਗ ਕਰਦੇ ਹੋਏ ਰੇਤਾ ਨਾਲ ਭਰੇ ਟਰੈਕਟਰਾਂ ਅਤੇ ਟਰਾਲੀਆਂ ਨੂੰ ਕਾਬੂ ਕੀਤੇ ਗਏ, ਜਿਨ੍ਹਾਂ ਦੇ ਡਰਾਈਵਰ ਮੌਕਾ ਤੋਂ ਵਹੀਕਲ ਛੱਡ ਕੇ ਦੌੜ ਗਏ। ਜਾਂਚਕਰਤਾ ਨੇ ਦੱਸਿਆ ਕਿ ਪੁਲਿਸ ਨੇ 2 ਟਰੈਕਟਰ ਸਮੇਤ ਟਰਾਲੀਆਂ ਖਾਲੀ ਬਰਾਮਦ ਕਰਕੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



