Punjab

ਕੁਲਬੀਰ ਸਿੰਘ ਜ਼ੀਰਾ ‘ਤੇ ਹੋਈ ਫਾਈਰਿੰਗ ਮਾਮਲੇ ‘ਚ 307 ਦੀ ਕਾਰਵਾਈ ਕਰਵਾਉਣ ਲਈ ਐਸ.ਐਸ. ਪੀ ਦਫ਼ਤਰ ਪਹੁੰਚੇ ਕਾਂਗਰਸੀ

ਗੈਂਗਸਟਰਾਂ ਨੂੰ ਪਾਲ਼ ਰਹੀ ਹੈ ਫਿਰੋਜ਼ਪੁਰ ਪੁਲਿਸ-ਕੁਲਬੀਰ ਜ਼ੀਰਾ

ਬਾਲ ਕਿਸ਼ਨ

ਫ਼ਿਰੋਜ਼ਪੁਰ, 14 ਫਰਵਰੀ- ਬੀਤੇ ਦਿਨੀਂ ਹਲਕਾ ਜ਼ੀਰਾ ਦੇ ਸਾਬਕਾ ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜ਼ੀਰਾ ‘ਤੇ ਹੋਈ ਫਾਈਰਿੰਗ ਬਾਅਦ ਇਕ ਨਾਮੀ ਗੈਂਗਸਟਰ ਵਲੋਂ ਹਮਲੇ ਦੀ ਲਈ ਗਈ ਜ਼ਿੰਮੇਵਾਰੀ ਦੇ ਬਾਵਜੂਦ ਪੁਲਿਸ ਵਲੋਂ ਕੋਈ ਪੁਖਤਾ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਅੱਜ ਜ਼ਿਲ੍ਹਾ ਕਾਂਗਰਸ ਆਗੂਆਂ ਦਾ ਇਕ ਵਫਦ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਐਸ.ਐਸ.ਐਸ ਦਫ਼ਤਰ ਫ਼ਿਰੋਜ਼ਪੁਰ ਪਹੁੰਚਿਆ! ਇਸ ਮੌਕੇ ਕੁਲਬੀਰ ਸਿੰਘ ਜ਼ੀਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 3 ਫਰਵਰੀ ਨੂੰ ਮੇਰੇ ‘ਤੇ ਰਾਤ ਨੂੰ ਫ਼ਾਈਰਿੰਗ ਹੋਈ ਸੀ ਅਤੇ 4 ਫਰਵਰੀ ਨੂੰ ਹਮਲੇ ਦੀ ਜ਼ਿੰਮੇਵਾਰੀ ਇਕ ਨਾਮੀ ਗੈਂਗਸਟਰ ਨੇ ਲਈ, ਜਿਸਦੀ ਆਡੀਓ ਕਲਿੱਪ ਵੀ ਵਾਇਰਲ ਹੋਇਆ ਸੀ, ਜਿਸ ਸੰਬੰਧੀ ਯੂਥ ਕਾਂਗਰਸ ਵਲੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ ਅਤੇ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਇੰਚਾਰਜ ਆਸ਼ੂ ਬੰਗੜ ਦੀ ਅਗਵਾਈ ਹੇਠ ਵੱਡਾ ਇਕੱਠ ਕਰਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਤਾਂ ਜੋ ਜ਼ਿੰਮੇਵਾਰ ਮੁਲਜ਼ਮ ਖ਼ਿਲਾਫ਼ 307 ਦੀ ਧਾਰਾ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ, ਪਰ ਪੁਲਿਸ ਰਾਜਨੀਤਿਕ ਪ੍ਰਭਾਵ ਹੇਠ ਸਿਰਫ਼ ਮਾਮਲੇ ਨੂੰ ਤਫਤੀਸ਼ ਦੇ ਬਹਾਨੇ ਮੁਲਜ਼ਮ ਨੂੰ ਬਚਾਉਣ ‘ਚ ਲੱਗੀ ਹੈ! ਉਨ੍ਹਾਂ ਮੌਜੂਦਾ ਆਪ ਸਰਕਾਰ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜੇਕਰ ਕਾਂਗਰਸ ਵਰਕਰ ਖੁਸ਼ੀ ਮੌਕੇ ਪਟਾਕੇ ਵੀ ਚਲਾਉਣ ਸਾਡੇ ‘ਤੇ 307 ਲਵਾ ਦਿੰਦੇ ਹਨ, ਪਰ ਜੇਕਰ ਕਾਂਗਰਸ ਵਰਕਰਾਂ ਜਾਂ ਦੁਕਾਨਦਾਰ ਆਮ ਇਨਸਾਨ ‘ਤੇ ਗੋਲੀ ਚੱਲੇ ਇਹ ਮਾਮਲੇ ਨੂੰ ਤਫ਼ਤੀਸ਼ ਵਿਚ ਪਾ ਦਿੰਦੇ ਹਨ! ਸਾਬਕਾ ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪੁਲਿਸ ‘ਤੇ ਗੈਂਗਸਟਰ ਨੂੰ ਪਾਲਣ ਦਾ ਦੋਸ਼ ਲਗਾਉਂਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕੇ ਜੇਕਰ ਗੈਂਗਸਟਰਾਂ, ਮਾੜੇ ਅਨਸਰਾਂ ਤੋਂ ਬੱਚਣਾ ਹੈ ਤਾਂ ਪੁਲਿਸ ‘ਤੇ ਕੋਈ ਉਮੀਦ ਨਾ ਰੱਖੋ, ਕਿਉਂਕਿ ਪੁਲਿਸ ਗੈਂਗਸਟਰਾਂ, ਮਾੜੇ ਅਨਸਰਾਂ ਨਾਲ ਰਲ਼ੀ ਹੋਈ ਹੈ ਅਤੇ ਗੈਂਗਸਟਰਾਂ ਤੋਂ ਡਰਦੀ ਹੈ! ਉਨ੍ਹਾਂ ਇਹ ਵੀ ਕਿਹਾ ਕਿ ਜ਼ੀਰਾ ਵਿਚ ਜਿਹੜਾ 24 ਤਾਰੀਕ ਨੂੰ ਕਤਲ ਹੋਇਆ, ਉਸ ਵਿਚ ਪੁਲਿਸ ਨੇ ਮੁਲਜ਼ਮਾਂ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਪਵਾਈ, ਉਹ ਵੀ ਮੇਰੇ ਵਲੋਂ ਰੌਲਾ ਪਾਉਣ ‘ਤੇ ਮੁਕੱਦਮਾ ਦਰਜ ਹੋਇਆ ਹੈ! ਕੁਲਬੀਰ ਸਿੰਘ ਜ਼ੀਰਾ ਨੇ ਦੱਸਿਆ ਕਿ ਅੱਜ ਮੈਨੂੰ ਜਿਹੜੇ ਸਿੱਟ ਨੇ ਬੁਲਾਇਆ ਸੀ, ਉਹ ਮੈਨੂੰ ਕਹਿੰਦੇ ਸਮਾਂ ਲੱਗਣਾ, ਅੱਜ ਗੰਨਮੈਨਾ ਦੇ ਬਿਆਨ ਹੋਣਗੇ, ਫਿਰ ਤੁਹਾਨੂੰ ਬੁਲਾਵਾਂਗੇ, ਫਿਰ ਤੁਹਾਡੇ ਪੀ.ਏ ਨੂੰ ਬੁਲਾਵਾਂਗੇ, ਫਿਰ ਤੁਹਾਡੇ ਡਰਾਈਵਰ ਨੂੰ ਬੁਲਾਵਾਂਗੇ, ਮੈਂ ਉਨ੍ਹਾਂ ਨੂੰ ਕਿਹਾ ਜਿਨ੍ਹਾਂ ਸਮਾਂ ਲੈਣਾ ਲੈ ਲਿਓ, ਮੈਨੂੰ ਇਕ ਸਮਾਂ ਦੱਸ ਦਿਓ 307 ਦਾ ਮੁਕੱਦਮਾ ਕਦੋਂ ਦਰਜ ਕਰੋਗੇ! ਕੁਲਬੀਰ ਸਿੰਘ ਜ਼ੀਰਾ ਨੇ ਜ਼ਿਲ੍ਹਾ ਪ੍ਰਧਾਨ ਹੋਣ ਨਾਤੇ ਜ਼ਿਲ੍ਹਾ ਫਿਰੋਜ਼ਪੁਰ ਵਾਸੀਆਂ ਨੂੰ ਅਪੀਲ ਕੀਤੀ ਕਿ ਭਰਾਵੋ ਪੁਲਿਸ ਤੋਂ ਉਸਦਾ ਵਿਸ਼ਵਾਸ ਉੱਠ ਚੁੱਕਿਆ ਹੈ, ਤੁਸੀਂ ਆਪਣੇ ਪੁੱਤ ਬਚਾਅ ਲਵੋ, ਦੁਕਾਨਾਂ ਛੇਤੀ ਬੰਦ ਕਰਕੇ ਆਪਣੇ ਬੱਚਿਆਂ ਵਿਚ ਖ਼ੁਸ਼ ਰਿਹਾ ਕਰੋ, ਕਿਉਂਕਿ ਜਦੋਂ ਕਿਸੇ ਮਾੜੇ ਅਨਸਰ ਜਾਂ ਗੈਂਗਸਟਰ ਨੇ ਤੁਹਾਡੇ ਤੋਂ ਫਿਰੋਤੀ ਮੰਗੀ ਜਾਂ ਤੁਹਾਨੂੰ ਮਾਰ ਦਿੱਤਾ ਇਸ ਪੁਲਿਸ ਨੇ ਤੁਹਾਨੂੰ ਇਨਸਾਫ ਨਹੀਂ ਦੇਣਾ, ਕਿਉਂਕਿ ਜੋ ਪੁਲਿਸ ਮੈਨੂੰ ਇਨਸਾਫ ਨਹੀਂ ਦੇ ਰਹੀ ਆਮ ਲੋਕਾਂ ਦਾ ਕੀ ਬਣਨਾ!ਇਸ ਮੌਕੇ ਆਸ਼ੂ ਬੰਗੜ ਨੇ ਕਿਹਾ ਕਿ ਅਸੀਂ ਪ੍ਰਸ਼ਾਸ਼ਨ ਪਾਸੋਂ ਮੰਗ ਕਰਦੇ ਹਾਂ ਕਿ ਕੁਲਬੀਰ ਸਿੰਘ ਜ਼ੀਰਾ ‘ਤੇ ਗੋਲੀ ਚਲਾਉਣ ਅਤੇ ਜਾਨੋ ਮਾਰਨ ਦੀ ਧਮਕੀ ਦੇਣ ਵਾਲੇ ਗੈਂਗਸਟਰ ਖਿਲਾਫ਼ 307 ਦਾ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਜ਼ੀਰਾ ਵਿਚ ਕਤਲ ਕਰਨ ਵਾਲੇ ਅਨਸਰਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਮਸਲੇ ਦੀ ਗੁੱਥੀ ਸੁਲਝ ਸਕੇ!ਇਸ ਮੌਕੇ ਉਨ੍ਹਾਂ ਨਾਲ ਹਲਕਾ ਫਿਰੋਜ਼ਪੁਰ ਦੇ ਇੰਚਾਰਜ ਆਸ਼ੂ ਬਾਂਗੜ,ਗੁਰਭੇਜ ਸਿੰਘ ਟਿੱਬੀ, ਕਾਂਗਰਸੀ ਆਗੂ ਹਰਮਨ ਸਿੰਘ ਸਈਆਂ ਵਾਲਾ ਦਲਜੀਤ ਸਿੰਘ ਵਾਕੇਆਲਾ, ਕਰਮਜੀਤ ਸਿੰਘ ਢਿੱਲੋ, ਗੁਰਨਾਮ ਸਰਕਲ ਸਰਪੰਚ ਸ਼ੇਰਖਾਂ, ਪੁਸ਼ਪਿੰਦਰ ਸਿੰਘ ਮਮਦੋਟ, ਗੋਪੀ ਔਲਕ ਬਲੈਕ ਸੰਮਤੀ ਮੈਂਬਰ ਵਜ਼ੀਰਪੁਰ, ਬਲਵਿੰਦਰ ਸਿੰਘ ਚੋਕ , ਗੁਰਬਚਨ ਸਿੰਘ ਕਾਲਾ ਟਿੱਬਾ ਚੇਅਰਮੈਨ, ਬਲਾਕ ਪ੍ਰਧਾਨ ਕਮਲ ਘੱਲ ਖੁਰਦ, ਜਗਸੀਰ ਸਿੰਘ ਖੋਸਾ ਆਦਿ ਆਗੂ ਹਾਜ਼ਿਰ ਸਨ!

Related Articles

Leave a Reply

Your email address will not be published. Required fields are marked *

Back to top button