Punjab

ਰਾਹਗੀਰਾਂ ਕੋਲੋਂ ਮੋਬਾਇਲ ਫੋਨ ਖੋਹਣ ਵਾਲੇ 4 ਮੋਬਾਇਲ ਫੋਨ ਸਮੇਤ ਗ੍ਰਿਫਤਾਰ

ਫਿਰੋਜ਼ਪੁਰ, 12 ਫਰਵਰੀ (ਬਾਲ ਕਿਸ਼ਨ)- ਥਾਣਾ ਕੁੱਲਗੜ੍ਹੀ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਰਾਹਗੀਰਾਂ ਕੋਲੋਂ ਮੋਬਾਇਲ ਫੋਨ ਖੋਹਣ ਵਾਲੇ ਦੋ ਵਿਅਕਤੀਆਂ ਨੂੰ 4 ਮੋਬਾਇਲ ਫੋਨ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ 304 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਵੇਦ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਗਸ਼ਤ ਵਾ ਚੈਕਿੰਗ ਦੇ ਸਬੰਧ ਵਿਚ ਡੈਂਟਲ ਕਾਲਜ ਪਾਸ ਪੁੱਜੀ ਤਾਂ ਇਸ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਦੋਸ਼ੀਅਨ ਉਮੇਸ਼ ਕੁਮਾਰ ਉਰਫ ਦਰਸ਼ਨ ਲਾਲ ਵਾਸੀ ਟੋਕਰੀ ਬਾਜ਼ਾਰ ਨੇੜੇ ਜ਼ੀਰਾ ਗੇਟ ਸਿਟੀ ਫਿਰੋਜ਼ਪੁਰ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਦਲੇਰ ਸਿੰਘ ਵਾਸੀ ਪਿੰਡ ਮੱਲਵਾਲ ਕਦੀਮ ਲੁੱਟਾਂ ਖੋਹਾਂ ਕਰਨ ਦੇ ਆਦੀ ਹਨ, ਜੋ ਹਨੇਰੇ ਸਵੇਰੇ ਰਾਹਗੀਰਾਂ ਤੋਂ ਖੋਹ ਕੀਤੇ ਮੋਬਾਇਲ ਫੋਨ ਵੇਚਣ ਦੀ ਤਾਕ ਵਿਚ ਫਿਰੋਜ਼ਪੁਰ ਮੋਗਾ ਰੋਡ ’ਤੇ ਨੇੜੇ ਨਿਊ ਬਣ ਰਹੀ ਪੀਜੀਆਈ ਪਾਸ ਭੁੱਲਰ ਕਾਲੌਨੀ ਵਿਚ ਗਾਹਕਾਂ ਦੀ ਉਡੀਕ ਕਰ ਰਹੇ ਹਨ। ਜੇਕਰ ਹੁਣੇ ਛਾਪੇਮਾਰੀ ਕੀਤੀ ਜਾਵੇ ਤਾਂ ਕਾਬੂਸਕਦੇ ਹਨ। ਜਾਂਚਕਰਤਾ ਨੇ ਦੱਸਿਆ ਕਿ ਪੁਲਿਸ ਨੇ ਉਕਤ ਜਗ੍ਹਾ ’ਤੇ ਛਾਪੇਮਾਰੀ ਕਰਕੇ ਦੋਸ਼ੀਅਨ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 4 ਮੋਬਾਇਲ ਫੋਨ ਬਰਾਮਦ ਕੀਤੇਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button