Punjab

ਵਿਆਨਾ ਵਿਖੇ ‘ਮਿਸ ਐਂਡ ਮਿਸਿਜ਼ ਪੰਜਾਬਣ ਅਸਟਰੀਆ-2025 ਮੁਕਾਬਲਾ ਹੋਇਆ ਸੰਪੰਨ

ਵੈਨਿਸ, (ਇਟਲੀ) 12 ਫਰਵਰੀ- ਯੂਰਪੀਅਨ ਮੁਲਕ ਅਸਟਰੀਆ ਦੇ ਸ਼ਹਿਰ ਵਿਆਨਾ ਵਿਖੇ ਕਰਵਾਈ ਗਈ ਬਹੁਪੱਖੀ ਸੁੰਦਰਤਾ ਪ੍ਰਤੀਯੋਗਤਾ ਦੌਰਾਨ ਫਾਇਨਲ ਮੁਕਾਬਲੇ ਦੌਰਾਨ ‘ਮਿਸ ਪੰਜਾਬਣ ਅਸਟਰੀਆ’ ਦਾ ਖਿਤਾਬ ਨਵਦੀਪ ਕੌਰ ਨੇ ਜਿੱਤ ਲਿਆ ਅਤੇ ਬਲਜਿੰਦਰ ਕੌਰ ਮਿਸਿਜ਼ ਪੰਜਾਬਣ ਅਸਟਰੀਆ ਐਲਾਨੀ ਗਈ। ਲੜਕੀਆਂ ਦੇ ਗਿਆਨ, ਸੁੰਦਰਤਾ ਅਤੇ ਸੱਭਿਅਕ ਤੇ ਵੱਖ ਵੱਖ ਗੁਣਾਂ ਤੇ ਅਧਾਰਿਤ ਕਰਵਾਈ ਗਈ ਇਸ ਪ੍ਰਤੀਯੋਗਤਾ ਦੌਰਾਨ ਪੂਰੇ ਅਸਟਰੀਆ ਭਰ ਤੋਂ ਵੱਡੀ ਗਿਣਤੀ ਵਿਚ ਪੰਜਾਬਣਾਂ ਨੇ ਉਤਸ਼ਾਹਪੂਰਵਕ ਭਾਗ ਲਿਆ। ਰਣਜੀਤ ਸਿੰਘ ਧਾਲੀਵਾਲ ਅਤੇ ਮਨਦੀਪ ਸਿੰਘ ਸੈਣੀ ਦੁਆਰਾ ਸਹਿਯੋਗੀਆਂ ਦੇ ਵਡਮੁੱਲੇ ਸ਼ਹਿਯੋਗ ਨਾਲ ਕਰਵਾਏ ਗਏ, ਇਨ੍ਹਾਂ ਮੁਕਾਬਲਿਆਂ ਦੌਰਾਨ ਮਿਸਿਜ਼ ਕੈਟਾਗਰੀ ਵਿਚ ਨੀਤੂ ਸ਼ਰਮਾ ਫਸਟ ਰਨਰਅੱਪ ਰਹੀ ਤੇ ਸੋਨਿਕਾ ਬਲ ਅਤੇ ਰਜਨੀ ਸਹੋਤਾ ਸੈਕਿੰਡ ਰਨਰਅੱਪ ਰਹੀਆਂ। ਇਸ ਸ਼ਾਨਦਾਰ ਪ੍ਰਤੀਯੋਗਤਾ ਨੂੰ ਸਫਲ ਬਣਾਉਣ ਦੇ ਲਈ ਜੱਜ ਦੀ ਭੂਮਿਕਾ ਗੀਤਾ ਸੂਦ, ਸਨਦੀਪ ਕੁਮਾਰ,ਮਨਜੀਤ ਸੰਧੂ, ਗੁਰਜੀਤ ਭਾਚੋ ਵਲੋਂ ਨਿਭਾਈ ਗਈ ਅਤੇ ਇਕਬਾਲ ਖੇਲਾ ਤੇ ਪਰਮਜੀਤ ਖੇਲਾ ਦੁਆਰਾ ਰੂਪ ਰੇਖਾ ਤਿਆਰ ਕੀਤੀ ਗਈ। ਪ੍ਰਸਿੱਧ ਮੰਚ ਸੰਚਾਲਿਕਾ ਮਨਦੀਪ ਸੈਣੀ ਨੇ ਬਹੁਤ ਹੀ ਖੂਬਸੂਰਤ ਬੋਲਾਂ ਨਾਲ ਇਸ ਪ੍ਰੋਗਰਾਮ ਦੀ ਸੁਚੱਜੀ ਸੰਚਾਂਲਨਾ ਕੀਤੀ।

Related Articles

Leave a Reply

Your email address will not be published. Required fields are marked *

Back to top button