Punjab

ਸੜਕ ’ਤੇ ਰੇਤਾ ਵਾਲਾ ਓਵਰਲੋਡ ਟਰੱਕ ਪਲਟਣ ’ਤੇ ਲੋਕਾਂ ਵਲੋਂ ਧਰਨਾ

ਮਹਿਤਪੁਰ, (ਜਲੰਧਰ), 10 ਫਰਵਰੀ– ਪਿੰਡ ਬਘੇਲਾ ਦੀ ਮੰਡੀ ਵਾਲੀ ਵੇਹਰਾ ਨੂੰ ਜਾਂਦੀ ਸੜਕ ’ਤੇ ਸਵੇਰੇ ਇਕ ਰੇਤਾ ਨਾਲ ਭਰਿਆ ਓਵਰਲੋਡ ਟਰੱਕ ਪਲਟ ਗਿਆ, ਜਿਸ ਤੋਂ ਬਾਅਦ ਪਿੰਡ ਵਾਸੀਆਂ, ਪੰਚਾਇਤ ਤੇ ਲੋਕਾਂ ਵਲੋਂ ਧਰਨਾ ਲਗਾ ਦਿੱਤਾ ਗਿਆ, ਜਿਸ ਵਿਚ ਲੋਕਾਂ ਨੇ ਦੱਸਿਆ ਕਿ ਇਹ ਜੋ ਟਰੱਕ ਪਲਟਿਆ ਹੈ, ਉਹ ਉਵਰਲੋਡ ਸੀ ਤੇ ਉਸ ਕੋਲ ਰੇਤਾ ਦੀ ਕੋਈ ਪਰਚੀ ਨਹੀਂ ਸੀ। ਉਨ੍ਹਾਂ ਕਿਹਾ ਕਿ ਡਰਾਇਵਰ ਵੀ ਮੌਕੇ ਤੋਂ ਭੱਜ ਗਿਆ ਹੈ। ਇਸ ਛੋਟੀ ਸੜਕ ਤੋਂ ਵੱਡੇ ਓਵਰਲੋਡ ਟਰੱਕ ਲੰਘ ਰਹੇ ਹਨ ਤੇ ਵੇਹਰਾ ’ਚ ਨਾਜਾਇਜ ਮਾਇਨਿੰਗ ਹੋ ਰਹੀ ਹੈ, ਜਿਸ ਨੂੰ ਰੋਕਣ ਲਈ ਧਰਨਾ ਦਿੱਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਇਸ ਘਟਨਾ ਦੇ ਕਈ ਘੰਟੇ ਬੀਤ ਜਾਣ ਤੋਂ ਬਾਅਦ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਸਾਰ ਲੈਣ ਨਹੀਂ ਆਇਆ।

Related Articles

Leave a Reply

Your email address will not be published. Required fields are marked *

Back to top button