
ਨਾਗਪੁਰ, (ਮਹਾਰਾਸ਼ਟਰ), 8 ਫਰਵਰੀ– ਦਿੱਲੀ ਚੋਣ ਨਤੀਜਿਆਂ ’ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਦਾ ਭਾਜਪਾ ਵਿਚ ਵਿਸ਼ਵਾਸ ਬਹੁਤ ਮਹੱਤਵਪੂਰਨ ਹੈ, ਅਸੀਂ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਬਣਾਵਾਂਗੇ ਅਤੇ ਅਸੀਂ ਇਸ ਨੂੰ ਦੁਨੀਆ ਦਾ ਸਭ ਤੋਂ ਸੋਹਣਾ ਸ਼ਹਿਰ ਬਣਾਉਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਹੁਣ ਦਿੱਲੀ ਦਾ ਚਿਹਰਾ ਬਦਲ ਜਾਵੇਗਾ ਤੇ ਮੈਂ ਲੋਕਾਂ ਦਾ ਧੰਨਵਾਦ ਕਰਦਾ ਹਾਂ, ਸਾਡੀ ਜਿੱਤ ਉਮੀਦ ਨਾਲੋਂ ਕਿਤੇ ਵੱਡੀ ਹੈ।



