
ਚੋਗਾਵਾਂ (ਅੰਮ੍ਰਿਤਸਰ), 8 ਫਰਵਰੀ– ਹਲਕਾ ਰਾਜਾਸਾਂਸੀ ਅਧੀਨ ਆਉਦੇ ਪਿੰਡ ਮੋੜੇ ਕਲਾਂ ਦੇ ਤਰਸੇਮ ਸਿੰਘ (20)ਦੀ ਵਿਦੇਸ਼ ਵਿਚ ਭੇਦਭਰੀ ਹਾਲਾਤ ਵਿਚ ਮੌਤ ਹੋ ਗਈ ਸੀ।ਇਸ ਸੰਬੰਧੀ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਦੱਸਿਆ ਕਿ ਉਨ੍ਹਾਂ ਕਰਜ਼ਾ ਚੁੱਕ ਕੇ ਆਪਣੇ ਇਕਲੌਤੇ ਪੁੱਤਰ ਤਰਸੇਮ ਸਿੰਘ ਨੂੰ 6 ਮਹੀਨੇ ਪਹਿਲਾਂ ਸਪੇਨ ਆਪਣੇ ਰਿਸ਼ਤੇਦਾਰਾ ਕੋਲ ਭੇਜਿਆ ਸੀ, ਜਿੱਥੇ ਉਸ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਸੀ। ਸਮਾਜ ਸੇਵੀ ਲੋਕਾਂ ਦੀ ਮਦਦ ਨਾਲ ਤਰਸੇਮ ਸਿੰਘ ਦੀ ਮ੍ਰਿਤਕ 25 ਦਿਨਾਂ ਬਾਅਦ ਵਾਪਸ ਵਤਨ ਲਿਆਂਦੀ ਗਈ, ਜਿਸ ਦਾ ਅੰਤਿਮ ਸੰਸਕਾਰ ਪਿੰਡ ਮੌੜੇ ਕਲਾਂ ਵਿਖੇ ਕੀਤਾ ਗਿਆ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।



