
ਅੰਮ੍ਰਿਤਸਰ 8 ਫਰਵਰੀ- ਗੁਰਦੁਆਰਾ ਸ੍ਰੀ ਕੋਠਾ ਸਾਹਿਬ ਵੱਲਾ ਵਿਖੇ ਲੱਗਦੇ ਸਾਲਨਾ ਮੇਲਾ ਲਗਾਇਆ ਜਾਂਦਾ ਹੈ। ਇਸ ਮੇਲੇ ਵਿੱਚ ਝੂਲੇ ਲਗਾਏ ਗਏ ਸਨ। ਸ਼ਨੀਵਾਰ ਸਵੇਰੇ ਲੋਕ ਝੂਲੇ ‘ਤੇ ਸਵਾਰ ਹੋ ਰਹੇ ਸਨ ਕਿ ਅਚਾਨਕ ਝੂਲਾ ਟੁੱਟ ਕੇ ਡਿੱਗ ਗਿਆ। ਇਸ ਹਾਦਸੇ ‘ਚ ਕੁਝ ਲੋਕ ਜ਼ਖਮੀ ਹੋਏ ਹਨ। ਵੱਲੇ ਦਾ ਮੇਲਾ ਹਰ ਸਾਲ ਛੇ ਫਰਵਰੀ ਤੋਂ ਲੈ ਕੇ ਹੋਲੇ ਮਹੱਲੇ ਵਾਲੇ ਦਿਨ ਤੱਕ ਲਗਾਇਆ ਜਾਂਦਾ ਹੈ।



