Punjab

ਵਿਅਕਤੀ ਦੇ ਭਾਣਜੇ ਦੀ ਕੁੱਟਮਾਰ ਕਰਕੇ ਪਿਸਟਲ ਨਾਲ ਕੀਤੇ ਹਵਾਈ ਫਾਇਰ, ਮਾਮਲਾ ਦਰਜ

ਫਿਰੋਜ਼ਪੁਰ, 6 ਫਰਵਰੀ (ਬਾਲ ਕਿਸ਼ਨ)- : ਫਿਰੋਜ਼ਪੁਰ ਸ਼ਹਿਰ ਅੰਮ੍ਰਿਤਸਰੀ ਗੇਟ ਵਿਖੇ ਇਕ ਵਿਅਕਤੀ ਦੇ ਭਾਣਜੇ ਦੀ ਕੁੱਟਮਾਰ ਕਰਕੇ ਪਿਸਟਲ ਨਾਲ ਹਵਾਈ ਫਾਇਰ ਕਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ 4 ਬਾਏ ਨੇਮ ਵਿਅਕਤੀਆਂ ਅਤੇ ਇਕ ਅਣਪਛਾਤੇ ਲੜਕੇ ਖਿਲਾਫ 115 (2), 25, 191 (3), 190 ਬੀਐੱਨਐੱਸ, ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰਾਕੇਸ਼ ਕੁਮਾਰ ਪੁੱਤਰ ਮਹਿੰਦਰ ਪਾਲ ਵਾਸੀ ਗਲੀ ਟੈਂਕੀ ਵਾਲੀ ਨੇੜੇ ਅੰਮ੍ਰਿਤਸਰੀ ਗੇਟ ਨੇ ਦੱਸਿਆ ਕਿ ਮਿਤੀ 2 ਫਰਵਰੀ 2025 ਨੂੰ ਬਸੰਤ ਪੰਚਮੀ ਦਾ ਤਿਉਹਾਰ ਹੋਣ ਕਰਕੇ ਡਾਕਟਰ ਮੈਣੀ ਦੇ ਘਰ ਡੀਜੇ ਲੱਗਾ ਹੋਇਆ ਤੇ 2-3 ਲੜਕੇ ਬਾਹਰੋਂ ਆਏ ਹੋਏ ਸਨ, ਜਿਨ੍ਹਾਂ ਵੱਲੋਂ ਸ਼ਰਾਬ ਪੀ ਕੇ ਬੋਤਲਾਂ ਖਾਲੀ ਕਰਕੇ ਉਸ ਦੇ ਘਰ ਵੱਲ ਸੁੱਟੀਆਂ, ਜਿਸ ਕਰਕੇ ਉਸ ਦੇ ਘਰ ਕੱਚ ਖਿਲਰ ਗਿਆ। ਜਿਸ ਸਬੰਧੀ ਡਾਕਟਰ ਮੈਣੀ ਦੇ ਪਰਿਵਾਰ ਨੇ ਮੁਆਫੀ ਮੰਗ ਲਈ ਸੀ। ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਸ ਤੋਂ ਬਾਅਦ ਦੋਸ਼ੀਅਨ ਕਰਨਜੋਤ ਸਿੰਘ ਘੁੰਮਣ ਪੁੱਤਰ ਰਿੰਕੂ ਘੁੰਮਣ ਵਾਸੀ ਕੰਬੋਜ਼ ਨਗਰ ਬੈਕਸਾਈਡ ਅਕਾਲਗੜ੍ਹ ਗੁਰਦੁਆਰਾ ਸਿਟੀ ਫਿਰੋਜ਼ਪੁਰ, ਸ਼ਮਸ਼ੇਰ ਸਿੰਘ ਉਰਫ ਸ਼ੇਰਾ ਵਾਸੀ ਬਸਤੀ ਬਾਗ ਵਾਲੀ ਸਿਟੀ ਫਿਰੋਜ਼ਪੁਰ, ਅੰਕੁਸ਼ ਪੁੱਤਰ ਵਿਜੈ ਕੁਮਾਰ ਵਾਸੀ ਬਸਤੀ ਭੱਟੀਆਂ ਵਾਲੀ ਸਿਟੀ ਫਿਰੋਜ਼ਪੁਰ, ਗੁਰਪ੍ਰੀਤ ਸਿੰਘ ਉਰਫ ਗੈਰੀ ਵਾਸੀ ਗੋਲਬਾਗ ਸਿਟੀ ਫਿਰੋਜ਼ਪੁਰ ਅਤੇ ਇਕ ਹੋਰ ਅਣਪਛਾਤਾ ਲੜਕਾ ਉਸ ਦੀ ਗਲੀ ਵਿਚ ਆਏ ਤੇ ਗਾਲੀ ਗਲੋਚ ਕੀਤਾ ਤੇ ਉਸ ਦੇ ਭਾਣਜੇ ਦੀ ਕੁੱਟਮਾਰ ਕੀਤੀ ਤੇ ਦੋਸ਼ੀ ਸ਼ਮਸ਼ੇਰ ਸਿੰਘ ਨੇ ਦਸਤੀ ਪਿਸਟਲ ਨਾਲ 4 ਹਵਾਈ ਫਾਇਰ ਕੀਤੇਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਭਾਣਜੇ ਦਾ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button