
ਬਠਿੰਡਾ, 5 ਫਰਵਰੀ- ਨਗਰ ਨਿਗਮ ਬਠਿੰਡਾ ਦੇ ਮੇਅਰ ਦੀ ਕਰੀਬ ਸਵਾ ਸਾਲ ਬਾਅਦ ਅੱਜ ਹੋਈ ਚੋਣ ਵਿੱਚ ਸੂਬੇ ਦੀ ਸੱਤਾਧਾਰੀ ਧਿਰ ”ਆਪ’ ਬਾਜੀ ਮਾਰ ਗਈ ਹੈ। ਵਾਰਡ ਨੰਬਰ 48 ਤੋਂ ਉੱਪ-ਚੋਣ ਜਿੱਤ ਕੇ ਕੌਂਸਲਰ ਬਣੇ ਆਪ ਦੇ ਪਦਮਜੀਤ ਮਹਿਤਾ 35 ਵੋਟਾਂ ਦੇ ਵੱਡੇ ਫਰਕ ਨਾਲਨਵੇਂ ਮੇਅਰ ਚੁੱਣੇ ਗਏ ਹਨ। ਉਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਦੇ ਸਪੁੱਤਰ ਹਨ। ਉਹ ਇੰਗਲੈਂਡ ਯੂਨੀਵਰਸਿਟੀ ਤੋਂਉੱਚ-ਵਿਦਿਅਕ ਹਾਸਿਲ ਹਨ ਤੇ ਪੰਜਾਬ ਨਹੀਂ ਸਗੋਂ ਭਾਰਤ ਅੰਦਰ ਸਭ ਤੋਂ ਘੱਟ ਉਮਰ ਦੇ ਮੇਅਰ ਬਣੇ ਹਨ।



