Punjab
ਜਿਲ੍ਹਾ ਪ੍ਰਧਾਨ ਸ਼੍ਰੀ ਵਰੁਣ ਕੁਮਾਰ (MD) ਵੱਲੋ ਸ਼੍ਰੀ ਦਾਨੀਅਲ ਮਸੀਹ ਨੂੰ ਬਤੌਰ ਸੁਪਰਡੈਂਟ ਹਾਜਰ ਹੋਣ ਉਪਰੰਤ ਬੁਕਾ ਦੇ ਕੇ ਵਧਾਈ ਦਿੱਤੀ ਗਈ

ਬਾਲ ਕਿਸ਼ਨ
ਫਿਰੋਜ਼ਪੁਰ, 5 ਜਨਵਰੀ- ਸਿੱਖਿਆ ਵਿਭਾਗ ਮਨਿਸਟ੍ਰੀਅਲ ਸਟਾਫ਼ ਜਿਲ੍ਹਾ ਫਿਰੋਜਪੁਰ ਦੇ ਪ੍ਰਧਾਨ ਸ਼੍ਰੀ ਵਰੁਣ ਕੁਮਾਰ (MD) ਵੱਲੋ ਸ਼੍ਰੀ ਦਾਨੀਅਲ ਮਸੀਹ ਬਤੌਰ ਸੁਪਰਡੈਂਟ ਹਾਜਰ ਹੋਣ ਤੇ ਜਿਥੇ ਬੁਕਾ ਦੇ ਕੇ ਵਾਧਾਈ ਦਿੱਤੀ ਗਈ ਉਥੇ ਹੀ ਸ਼੍ਰੀ ਸਰਬਜੀਤ ਸਿੰਘ ਢੀਗੜਾ ਸ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਖਟੜਾ ਸੂਬਾ ਜਰਨਲ ਸਕੱਤਰ ਦਾ ਵੀ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਪ੍ਰਧਾਨ ਵਰੁ੍ਹਣ ਕੁਮਾਰ (MD) ਵੱਲੋ ਆਪਣੇ ਸਾਥੀਆਂ ਨੂੰ ਇਹ ਵਿਸ਼ਵਾਸ਼ ਦਵਾਇਆਂ ਗਿਆ ਕਿ ਵਿਭਾਗ ਵੱਲ ਬਾਕੀ ਦੇ ਰਹਿੰਦੇ ਕੰਮ ਜਿਵੇ ਕਿ ਜੂਨੀਅਰ ਸਹਾਇਕ ਤੋ ਸੀਨੀਅਰ ਸਹਾਇਕ ਦੀਆਂ, ਕਲਰਕ ਤੋ ਜੂਨੀਅਰ ਸਾਹਾਇਕ ਦੀਆਂ ਪ੍ਰਮੋਸ਼ਨਾ ਅਤੇ ਟਾਇਪ ਟੈਸਟ ਦੇ ਪੱਤਰ ਵਿੱਚ ਸੋਧ ਕਰਵਾਉਣ ਸਬੰਧੀ ਵੀ ਕੰਮ ਬਹੁਤ ਜਲਦ ਸਟੇਟ ਬਾਡੀ ਨਾਲ ਰਾਬਤਾ ਕਾਇਮ ਕਰਕੇ ਕਰਵਾਏ ਜਾਣਗੇ। ਇਸ ਮੋਕੇ ਸ਼੍ਰੀ ਰਮਿੰਦਰ ਪਾਲ ਸਿੰਘ, ਜੂਨੀਅਰ ਸਹਾਇਕ ਵੀ ਹਾਜਰ ਸਨ।



