Punjab

ਜੈਨੇਸਿਸ ਡੈਂਟਲ ਕਾਲਜ ਦੀ ਟੀਮ ਮੰਡੀ ਰੱਤਾ ਖੇੜਾ ’ਚ ਦੰਦਾਂ ਦਾ ਮੁਫ਼ਤ ਚੈੱਕਅੱਪ ਕੈਂਪ ’ਚ ਜਾਣਕਾਰੀ ਦਿੰਦੀ ਹੋਈ। ਫੋਟੋ: ਬਾਲ ਕਿਸ਼ਨ

ਫ਼ਿਰੋਜ਼ਪੁਰ, 23 ਜਨਵਰੀ (ਬਾਲ ਕਿਸ਼ਨ)–  ਫ਼ਿਰੋਜ਼ਪੁਰ ਦੇ ਮੰਡੀ ਰੱਤਾ ਖੇੜਾ ਵਿੱਚ ਭਾਈ ਰੂਪ ਚੰਦ ਵੈਲਫੇਅਰ ਸੇਵਾ ਸੋਸਾਇਟੀ ਵੱਲੋਂ ਤਿੰਨ ਦਿਨ ਦਾ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਤਹਿਤ ਜੇਨੇਸਿਸ ਡੈਂਟਲ ਕਾਲਜ ਅਤੇ ਹਸਪਤਾਲ ਵੱਲੋਂ ਦੋ ਦਿਨ ਦਾ ਦੰਦਾ ਦਾ ਮੁਫ਼ਤ ਚੈਕਅਪ ਕੈਂਪ ਲਗਾਇਆ ਗਿਆ। ਕੈਂਪ ਦਾ ਮੁੱਖ ਉਦੇਸ਼ ਪਿੰਡ ਦੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਪਹੁੰਚਾਉਣਾ ਸੀ। ਕੈਂਪ ਵਿਚ ਡਾ: ਸੁਕੀਰਤ ਕੌਰ ਅਤੇ ਡਾ: ਸਿਰਜਨਦੀਪ ਨੇ 200 ਤੋਂ ਵੱਧ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾਵਿਸ਼ੇਸ਼ ਡਾਕਟਰਾਂ ਨੇ ਮਰੀਜ਼ਾਂ ਦੀਆਂ ਵੱਖ-ਵੱਖ ਸਿਹਤ ਸਮੱਸਿਆਵਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਜ਼ਰੂਰੀ ਸਲਾਹ ਅਤੇ ਇਲਾਜ ਪ੍ਰਦਾਨ ਕੀਤਾਸਮਾਗਮ ਦੇ ਅੰਤ ਵਿੱਚ, ਕਾਲਜ ਦੇ ਪੀ.ਆਰ.ਓ ਰਣਜੀਤ ਸਿੰਘ ਅਤੇ ਮਨਜੀਤ ਧਾਲੀਵਾਲ ਨੇ ਸਾਰੇ ਹਾਜ਼ਰ ਲੋਕਾਂ ਨੂੰ ਮੁਫ਼ਤ ਟੂਥਬਰਸ਼, ਟੂਥਪੇਸਟ ਅਤੇ ਜ਼ਰੂਰੀ ਦਵਾਈਆਂ ਵੰਡੀਆਂ। ਇਸ ਉਪਰਾਲੇ ਦਾ ਮਕਸਦ ਸਿਹਤ ਅਤੇ ਸਫਾਈ ਪ੍ਰਤੀ ਜਾਗਰੂਕਤਾ ਕਰਨਾ ਸੀ। ਗ੍ਰਾਮੀਣ ਵਾਸੀਆਂ ਨੇ ਇਸ ਕੈਂਪ ਦੀ ਬਹੁਤ ਵਧੀਆ ਪ੍ਰਸੰਸਾ ਕੀਤੀ ਅਤੇ ਆਯੋਜਕਾਂ ਦਾ ਧੰਨਵਾਦ ਕੀਤਾਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਆਯੋਜਨ ਸਿਹਤ ਸੇਵਾਵਾਂ ਨੂੰ ਪਿੰਡਾਂ ਵਿੱਚ ਲਿਜਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਆਖਿਰ ਵਿੱਚ, ਸੇਵਾ ਸੋਸਾਇਟੀ ਦੇ ਬਾਬਾ ਭਾਈ ਸੁਖਮਿੰਦਰ ਸਿੰਘ ਨੇ ਜੇਨੇਸਿਸ ਡੈਂਟਲ ਕਾਲਜ ਦੀ ਟੀਮ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ।

Related Articles

Leave a Reply

Your email address will not be published. Required fields are marked *

Back to top button