Punjab

ਸੀਨੀਅਰ ਸੈਕੰਡਰੀ ਸਕੂਲ ਬੱਗੇ ਕੇ ਪਿੱਪਲ ਵਿਖੇ ਸੜਕ ਸੁਰੱਖਿਆ ਮਹੀਨੇ ਦੇ ਸਬੰਧ ਵਿੱਚ ਸੈਮੀਨਾਰ ਲਗਾਇਆ

ਫ਼ਿਰੋਜ਼ਪੁਰ, 21 ਜਨਵਰੀ (ਬਾਲ ਕਿਸ਼ਨ)– ਸੋਮਿਆ ਮਿਸ਼ਰਾ ਐੱਸਐੱਸਪੀ ਫਿਰੋਜ਼ਪੁਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਸੀਨੀਅਰ ਸੈਕੰਡਰੀ ਸਕੂਲ ਬੱਗੇ ਕੇ ਪਿੱਪਲ ਵਿਖੇ ਸੜਕ ਸੁਰੱਖਿਆ ਮਹੀਨੇ ਦੇ ਸਬੰਧ ਵਿੱਚ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਏਐੱਸਆਈ ਲਖਬੀਰ ਸਿੰਘ ਅਤੇ ਏਐੱਸਆਈ ਗੁਰਮੇਜ ਸਿੰਘ ਐੱਸਐੱਸਪੀ ਦਫਤਰ ਵੱਲੋਂ ਸ਼ਾਮਲ ਹੋਏ। ਏਐੱਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਦੇਸ਼ ਭਰ ਵਿੱਚ ਸੜਕ ਸੁਰੱਖਿਆ ਮਹੀਨਾ ਮਨਾਇਆ ਜਾ ਰਿਹਾ ਤੇ ਸਾਰੇ ਸਕੂਲਾਂ ਕਾਲਜਾਂ ਅਤੇ ਵਹੀਕਲ ਯੂਨੀਅਨ ਆਦਿ ਵਿੱਚ ਜਾ ਕੇ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਜੇਕਰ ਤੁਸੀਂ 18 ਸਾਲ ਦੀ ਉਮਰ ਤੋਂ ਪਹਿਲਾ ਵਹੀਕਲ ਚਲਾਓਗੇ ਤਾਂ ਤੁਹਾਡੇ ਮਾਤਾ ਪਿਤਾ ਨੂੰ ਤਿੰਨ ਸਾਲ ਦੀ ਸਜ਼ਾ ਹੋ ਸਕਦੀ ਹੈ। ਉਨ੍ਹਾਂ ਦੱਸਿਆ ਜੇਕਰ ਤੁਸੀਂ ਟਰੈਫਿਕ ਨਿਯਮਾਂ ਦੀ ਪਾਲਣਾ ਕਰੋਗੇ ਤੇ ਤੁਸੀਂ ਵੀ ਹਾਦਸਿਆਂ ਤੋਂ ਬਚੋਗੇ ਤੇ ਦੂਜਿਆਂ ਨੂੰ ਵੀ ਹਾਦਸਿਆ ਬਚਾਓਗੇ। ਇਸ ਮੌਕੇ ਸਕੂਲ ਇੰਚਾਰਜ਼ ਨਵ ਕਿਰਨਦੀਪ ਨੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਦੇ ਨਾਲ ਨਾਲ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਲੈਕਚਾਰਾਰ ਦਲਬੀਰ ਸਿੰਘ ਨੇ ਬੱਚਿਆਂ ਵੱਲੋਂ ਅਤੇ ਅਧਿਆਪਕਾਂ ਵੱਲੋਂ ਐੱਸਐੱਸਪੀ ਦਫਤਰ ਵੱਲੋਂ ਆਈ ਟੀਮ ਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਸਾਰੇ ਪ੍ਰਣ ਕਰਦੇ ਹਾਂ ਅਸੀਂ ਆਪ ਵੀ ਤੇ ਦੂਜਿਆਂ ਨੂੰ ਵੀ ਟਰੈਫਿਕ ਨਿਯਮਾਂ ਦੇ ਵਿੱਚ ਰਹਿਣ ਲਈ ਪ੍ਰੇਰਿਤ ਕਰਾਂਗੇ। ਇਸ ਮੌਕੇ ਸਮੂਹ ਸਟਾਫ਼ ਵੱਲੋਂ ਐੱਸ.ਐੱਸ.ਪੀ ਦਫ਼ਤਰ ਵੱਲੋਂ ਆਏ ਹੋਏ ਏਐੱਸਆਈ ਲਖਬੀਰ ਸਿੰਘ ਅਤੇ ਏਐਸ1ਆਈ ਗੁਰਮੇਜ ਸਿੰਘ ਜੀ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

Related Articles

Leave a Reply

Your email address will not be published. Required fields are marked *

Back to top button