Punjab

ਸਰਕਾਰੀ ਫਾਈਲਾਂ ‘ਚ 25 ਬਲੈਕ ਸਪਾਟ, ਹਰ ਕਦਮ ‘ਤੇ ਖ਼ਤਰਾ; ਪਿਛਲੇ ਸਾਲ ਦੇ ਸੜਕ ਹਾਦਸਿਆਂ ਦੇ ਸਾਹਮਣੇ ਆਏ ਭਿਆਨਕ ਅੰਕੜੇ

ਜਲੰਧਰ, 19 ਜਨਵਰੀਜ਼ਿਲ੍ਹੇ ਦੀਆਂ ਸੜਕਾਂ ’ਤੇ ਬਲੈਕ ਸਪਾਟ ਘੱਟ ਨਹੀਂ ਹੋ ਰਹੇ, ਸਰਕਾਰੀ ਅੰਕੜਿਆਂ ਅਨੁਸਾਰ ਜ਼ਿਲ੍ਹੇ ’ਚ 25 ਬਲੈਕ ਸਪਾਟ ਹਨ, ਪਰ ਜੇਕਰ ਸੜਕਾਂ ’ਤੇ ਚੱਲੀਏ ਤਾਂ ਹਰ ਕਦਮ ’ਤੇ ਖ਼ਤਰਾ ਹੈ। ਸੜਕਾਂ ’ਤੇ ਨਾਜਾਇਜ਼ ਕੱਟ ਸਰਕਾਰੀ ਅੰਕੜਿਆਂ ’ਚ ਸ਼ਾਮਲ ਨਹੀਂ ਹਨ। ਬਲੈਕ ਸਪਾਟ ਐਲਾਨਣ ਲਈ ਬਣਾਏ ਗਏ ਨਿਯਮ ਹਰ ਥਾਂ ਲਾਗੂ ਨਹੀਂ ਹੁੰਦੇ ਪਰ ਹਾਦਸੇ ਵੀ ਘੱਟ ਨਹੀਂ ਹੋ ਰਹੇ। ਪਿਛਲੇ ਸਾਲ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਤੇ ਸੜਕ ਸੁਰੱਖਿਆ ਦੇ ਪ੍ਰਬੰਧਾਂ ਦੀ ਘਾਟ ਕਾਰਨ ਤੀਹ ਤੋਂ ਵੱਧ ਲੋਕ ਸੜਕ ਹਾਦਸਿਆਂ ’ਚ ਆਪਣੀ ਜਾਨ ਗੁਆ ਚੁੱਕੇ ਹਨ। ਸੜਕ ਸੁਰੱਖਿਆ ਸਬੰਧੀ ਮੀਟਿੰਗ ’ਚ ਜ਼ਿਲ੍ਹੇ ਦੇ ਬਲੈਕ ਸਪਾਟਸ ਨੂੰ ਦੂਰ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਪਰ ਜ਼ਮੀਨੀ ਪੱਧਰ ’ਤੇ ਇਸ ਯੋਜਨਾ ਨੂੰ ਕਿਵੇਂ ਲਾਗੂ ਕਰਨਾ ਹੈ, ਇਸ ਬਾਰੇ ਅਜੇ ਤੱਕ ਫੈਸਲਾ ਨਹੀਂ ਹੋਇਆ ਹੈ। ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਬਲੈਕ ਸਪਾਟ ਦੂਰ ਕਰਨ ਲਈ ਵਿਭਾਗਾਂ ਨੂੰ ਹਦਾਇਤਾਂ ਦਿੱਤੀਆਂ ਹਨ। ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੀ ਮੀਟਿੰਗ ’ਚ ਸੜਕ ਸੁਰੱਖਿਆ ਬਾਰੇ ਚਰਚਾ ਕੀਤੀ ਗਈ। ਮੀਟਿੰਗ ’ਚ ਬਲੈਕ ਸਪਾਟ ਨੂੰ ਖਤਮ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂਮੀਟਿੰਗ ਤੋਂ ਇਕ ਦਿਨ ਬਾਅਦ ਪੰਜਾਬੀ ਜਾਗਰਣ ਦੀ ਟੀਮ ਨੇ ਜ਼ਿਲ੍ਹੇ ਦੀਆਂ ਸੜਕਾਂ ’ਤੇ ਲੱਗੇ ਬਲੈਕ ਸਪਾਟਾਂ ਦਾ ਜਾਇਜ਼ਾ ਲਿਆ ਤਾਂ ਪਤਾ ਲੱਗਾ ਕਿ ਸਰਕਾਰੀ ਤੌਰ ’ਤੇ ਐਲਾਨੇ ਬਲੈਕ ਸਪਾਟਾਂ ਤੋਂ ਇਲਾਵਾ ਸੜਕਾਂ ’ਤੇ ਕਈ ਅਜਿਹੇ ਨਾਜਾਇਜ਼ ਕੱਟ ਹਨ ਜੋ ਕਿਸੇ ਬਲੈਕ ਸਪਾਟ ਤੋਂ ਘੱਟ ਨਹੀਂ ਹਨ। ਇਹ ਗੈਰ-ਕਾਨੂੰਨੀ ਕੱਟ ਜਾਨਲੇਵਾ ਸਾਬਤ ਹੋ ਸਕਦੇ ਹਨ। ਸੜਕਾਂ ਦੇ ਨਿਰੀਖਣ ਦੌਰਾਨ ਪੰਜਾਹ ਤੋਂ ਵੱਧ ਅਜਿਹੇ ਸਪਾਟ ਪਾਏ ਗਏ ਜਿੱਥੇ ਪੈਦਲ ਚੱਲਣ ਵਾਲੇ ਰਾਹਗੀਰਾਂ ਦੀ ਅਣਗਹਿਲੀ ਕਾਰਨ ਆਪਣੀ ਜਾਨ ਗੁਆ ਸਕਦੇ ਹਨ। ਪਿਛਲੇ ਦੋ ਸਾਲਾਂ ’ਚ ਬਲੈਕ ਸਪਾਟ ’ਚ ਕੋਈ ਸੁਧਾਰ ਨਹੀਂ ਹੋਇਆ ਹੈ ਪਰ ਨਾਜਾਇਜ਼ ਕੱਟਾਂ ਦੀ ਗਿਣਤੀ ’ਚ ਜ਼ਰੂਰ ਵਾਧਾ ਹੋਇਆ ਹੈ। ਜਲੰਧਰ-ਕਪੂਰਥਲਾ, ਹੁਸ਼ਿਆਰਪੁਰ, ਪਠਾਨਕੋਟ ਹਾਈਵੇ ’ਤੇ ਕਈ ਸਪਾਟ ਖਤਰੇ ਵਾਲੇ ਹਨ।

ਡਿਵਾਈਡਰ ਤੋੜ ਲੰਘ ਰਹੇ ਭਾਰੀ ਵਾਹਨ

ਸੜਕਾਂ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਜਲੰਧਰ ਪਠਾਨਕੋਟ, ਹੁਸ਼ਿਆਰਪੁਰ ਤੇ ਕਪੂਰਥਲਾ ਮੁੱਖ ਮਾਰਗਾਂ ’ਤੇ ਕਾਫੀ ਨਾਜਾਇਜ਼ ਕੱਟ ਲੱਗੇ ਹੋਏ ਹਨ। ਜਲੰਧਰ-ਕਪੂਰਥਲਾ ਮੁੱਖ ਮਾਰਗ ’ਤੇ ਵਿਭਾਗ ਨੇ ਗੈਰ ਜ਼ਰੂਰੀ ਕੱਟਾਂ ਨੂੰ ਤਾਂ ਭਰ ਦਿੱਤਾ ਹੈ ਪਰ ਬੈਰੀਕੇਡ ਲਗਾ ਕੇ ਬੰਦ ਕੀਤੇ ਰਸਤਿਆਂ ਨੂੰ ਰਾਹਗੀਰ ਜੁਗਾੜ ਲਗਾ ਕੇ ਸੜਕ ਪਾਰ ਕਰ ਰਹੇ ਹਨ। ਸੜਕਾਂ ’ਤੇ ਤੇਜ਼ ਰਫ਼ਤਾਰ ਨਾਲ ਚੱਲ ਰਹੇ ਵਾਹਨ ਇਨ੍ਹਾਂ ਨਾਜਾਇਜ਼ ਰਸਤਿਆਂ ’ਤੇ ਚੱਲਣ ਵਾਲਿਆਂ ਲਈ ਖ਼ਤਰਾ ਬਣ ਸਕਦੇ ਹਨ। ਖ਼ਤਰਿਆਂ ਤੋਂ ਜਾਣੂ ਹੋਣ ਦੇ ਬਾਵਜੂਦ ਲੋਕ ਲਾਪਰਵਾਹ ਹਨ ਤੇ ਸ਼ਾਰਟ ਕੱਟ ਵਰਤ ਰਹੇ ਹਨ।

ਹਾਈਵੇਅਤੇ ਲੰਘ ਰਹੇ ਪੈਦਲ ਰਾਹਗੀਰ

ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਸਮਾਂ ਤੇ ਰਸਤਾ ਬਚਾਉਣ ਲਈ ਪੈਦਲ ਯਾਤਰੀ ਡਿਵਾਈਡਰਾਂ ਨੂੰ ਛਾਲ ਮਾਰ ਕੇ ਸੜਕ ਲੰਘ ਰਹੇ ਹਨ। ਇਸ ਹਾਈਵੇ ’ਤੇ ਵਾਹਨਾਂ ਦੀ ਰਫ਼ਤਾਰ ਤੇਜ਼ ਹੁੰਦੀ ਹੈ ਤੇ ਜੇਕਰ ਕੋਈ ਅਚਾਨਕ ਸਾਹਮਣੇਜਾਵੇ ਤਾਂ ਵਾਹਨ ਬੇਕਾਬੂ ਹੋ ਸਕਦਾ ਹੈ। ਕਈ ਥਾਵਾਂ ’ਤੇ ਡਿਵਾਈਡਰ ’ਤੇ ਰੇਲਿੰਗ ਤੋੜ ਕੇ ਰਸਤਾ ਬਣਾਇਆ ਗਿਆ ਹੈ। ਧੁੰਦ ਦੇ ਸਮੇਂ ’ਚ ਅਜਿਹੇ ਗੈਰ-ਕਾਨੂੰਨੀ ਰਸਤੇ ਹੋਰ ਵੀ ਘਾਤਕ ਸਾਬਤ ਹੋ ਸਕਦੇ ਹਨ। ਪਰ ਰਾਹਗੀਰ ਰਸਤਾ ਬਚਾਉਣ ਲਈ ਜ਼ੋਖ਼ਮ ਉਠਾ ਰਹੇ ਹਨ।

ਕੀ ਹੈ ਬਲੈਕ ਸਪਾਟ

ਕਿਸੇ ਸੜਕ ’ਤੇ ਪਿਛਲੇ ਤਿੰਨ ਸਾਲਾਂ ’ਚ ਪੰਜ ਜਾਂ ਵੱਧ ਸੜਕ ਹਾਦਸੇ ਹੋਏ ਹਨ ਤੇ ਇਨ੍ਹਾਂ ਹਾਦਸਿਆਂ ’ਚ ਰਾਹਗੀਰਾਂ ਦੀ ਮੌਤ ਜਾਂ ਗੰਭੀਰ ਜ਼ਖ਼ਮੀ ਹੋਣ ’ਤੇ ਉਸ ਸੜਕ ਦੇ ਪੁਆਇੰਟ ਨੂੰ ਬਲੈਕ ਸਪਾਟ ਐਲਾਨ ਕੀਤਾ ਜਾਂਦਾ ਹੈ। ਬਲੈਕ ਸਪਾਟ ਸੜਕ ਦਾ ਉਹ ਹਿੱਸਾ ਹੁੰਦਾ ਹੈ ਜਿੱਥੇ ਵਾਰ-ਵਾਰ ਹਾਦਸੇ ਵਾਪਰਦੇ ਹਨ। ਸੜਕ ਦੇ 500 ਮੀਟਰ ਲੰਬੇ ਹਿੱਸੇ ਨੂੰ ਬਲੈਕ ਸਪਾਟ ਐਲਾਨ ਕੀਤਾ ਜਾਂਦਾ ਹੈ ਇੱਥੇ ਅਕਸਰ ਹਾਦਸੇ ਤੇ ਜਾਨੀ ਨੁਕਸਾਨ ਹੁੰਦਾ ਹੈ।

Related Articles

Leave a Reply

Your email address will not be published. Required fields are marked *

Back to top button