Punjab

ਮਹਾਕੁੰਭ ਮੇਲਾ ਖੇਤਰ ‘ਚ ਭਿਆਨਕ ਅੱਗ ਲੱਗਣ ਕਾਰਨ ਮਚੀ ਹਫੜਾ-ਦਫੜੀ, ਕਈ ਟੈਂਟ ਸੜ ਕੇ ਸੁਆਹ

ਪ੍ਰਯਾਗਰਾਜ, 19 ਜਾਨਵਰੀ– ਪ੍ਰਯਾਗਰਾਜ ‘ਚ ਮਹਾਕੁੰਭ ਨਗਰ ਦੇ ਸੈਕਟਰ 19 ‘ਚ ਐਤਵਾਰ ਦੁਪਹਿਰ ਅੱਗ ਲੱਗਣ ਤੋਂ ਬਾਅਦ ਹਫੜਾਦਫੜੀ ਮਚ ਗਈ। ਅੱਗ ਲੱਗਣ ਕਾਰਨ ਸਿਲੰਡਰ ਫਟ ਗਿਆ। ਦੱਸਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀਟੀਵੀ ‘ਤੇ ਦਿਖਾਈਆਂ ਗਈਆਂ ਤਸਵੀਰਾਂ ‘ਚ ਦੇਖਿਆ ਗਿਆ ਕਿ 20 ਤੋਂ 25 ਝੋਪੜੀਆਂ ਤੇ ਟੈਂਟ ਸੜ ਗਏ ਹਨ। ਸ਼ੁਰੂਆਤੀ ਜਾਣਕਾਰੀ ਮਿਲੀ ਹੈ ਕਿ ਅੱਗ ‘ਚ ਇਕ ਵਿਅਕਤੀ ਝੁਲਸ ਗਿਆ ਹੈ ਤੇ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅੱਗ ਬੁਝਾਉਣ ਵਿੱਚ ਜੁਟੀਆਂ ਹੋਈਆਂ ਹਨ।

Related Articles

Leave a Reply

Your email address will not be published. Required fields are marked *

Back to top button