Punjab

ਕੇਂਦਰੀ ਜੇਲ੍ਹ ’ਚੋਂ 10 ਮੋਬਾਇਲ ਫੋਨ ਅਤੇ ਨਸ਼ੀਲੇ ਪਦਾਰਥ ਬਰਾਮਦ, ਮਾਮਲਾ ਦਰਜ

ਫ਼ਿਰੋਜ਼ਪੁਰ, 18 ਜਨਵਰੀ (ਬਾਲ ਕਿਸ਼ਨ)– ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਵਿਚ ਤਲਾਸ਼ੀ ਦੌਰਾਨ 10 ਮੋਬਾਇਲ ਫੋਨ, 4 ਨਸ਼ੀਲੇ ਜਾਪਦੇ ਕੈਪਸੂਲ, 289 ਪੂੜੀਆਂ ਜਰਦਾ (ਤੰਬਾਕੂ), 36 ਬੰਡਲ ਬੀੜੀਆਂ, 217 ਗ੍ਰਾਮ ਚਿੱਟੇ ਰੰਗ ਦਾ ਪਦਾਰਥ ਬਰਾਮਦ ਹੋਇਆ ਹੈ। ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ 42, 52-ਏ ਪਰੀਸੰਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਸਰਵਨ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 10414 ਰਾਹੀਂ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਕੇਂਦਰੀ ਜੇਲ੍ਹ ਅੰਦਰ ਮਿਤੀ 30 ਦਸੰਬਰ 2024 ਤੋਂ 8 ਜਨਵਰੀ 2025 ਤੱਕ ਤਲਾਸ਼ੀ ਦੌਰਾਨ ਤੇ ਅਣਪਛਾਤੇ ਵਿਅਕਤੀਆਂ ਦੁਆਰਾ ਕੇਂਦਰੀ ਜੇਲ੍ਹ ਫਿਰੋਜਪੁਰ ਦੇ ਬਾਹਰੋਂ ਥਰੋ ਕਰਨ ’ਤੇ 5 ਕੀਪੈਡ ਮੋਬਾਇਲ ਫੋਨ, 5 ਟੱਚ ਸਕਰੀਨ ਮੋਬਾਇਲ ਫੋਨ, 4 ਨਸ਼ੀਲੇ ਜਾਪਦੇ ਕੈਪਸੂਲ, 289 ਪੂੜੀਆਂ ਜਰਦਾ (ਤੰਬਾਕੂ), 36 ਬੰਡਲ ਬੀੜੀਆਂ, 217 ਗ੍ਰਾਮ ਚਿੱਟੇ ਰੰਗ ਦਾ ਪਦਾਰਥ ਬਰਾਮਦ ਹੋਇਆਜਾਂਚਕਰਤਾ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button