Punjab

ਆਪ ਸਰਕਾਰ ਤੇ ਬੀ.ਡੀ.ਓ. ਤਿੰਨ ਮਹੀਨੇ ਬੀਤਣ ਤੋਂ ਬਾਅਦ ਵੀ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਕੰਮ ਕਿਉਂ ਨਹੀਂ ਕਰਨ ਦੇ ਰਹੇ ? – ਖਹਿਰਾ

ਭੁਲੱਥ (ਕਪੂਰਥਲਾ), 17 ਜਨਵਰੀ- ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਪ ਸਰਕਾਰ ਤੇ ਬੀ.ਡੀ.ਓ. ਤੋਂ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤਿੰਨ ਮਹੀਨੇ ਬੀਤਣ ਤੋਂ ਬਾਅਦ ਵੀ ਤੁਸੀਂ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਕੰਮ ਕਿਉਂ ਨਹੀਂ ਕਰਨ ਦੇ ਰਹੇ ਹੋ ? ਹਲਕਾ ਭੁਲੱਥ ਦੇ ਦੋਨਾਂ ਬਲਾਕਾਂ ਨਡਾਲਾ ਤੇ ਢਿਲਵਾਂ ‘ਚੋਂ ਜਿਹੜੀਆਂ ਨਵੀਆਂ ਪੰਚਾਇਤ ਜਾਂ ਸਰਪੰਚ ਨਵੇਂ ਚੁਣੇ ਗਏ ਨੇ, ਉਨ੍ਹਾਂ ਨੂੰ ਮੌਕੇ ਦੀ ਸਰਕਾਰ ਕਾਰਵਾਈ ਰਜਿਸਟਰ ਨਹੀਂ ਦੇ ਰਹੀ, ਮਤੇ ਨਹੀਂ ਪਾਉਣ ਦੇ ਰਹੀ ਤੇ ਜਿਨ੍ਹਾਂ ਦੇ ਅਕਾਊਂਟ ਵਿਚ ਪੈਸੇ ਪਏ ਨੇ ਉਨ੍ਹਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ, ਸਗੋਂ ਉਲਝਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਕਈਂ ਪਿੰਡਾਂ ਦੇ ਸਰਪੰਚਾਂ ਨੇ ਮੇਰੇ ਤੱਕ ਪਹੁੰਚ ਕੀਤੀ ਤੇ ਮੈਂ ਬਹੁਤ ਵਾਰ ਪ੍ਰਸ਼ਾਸਨ ਨਾਲ ਗੱਲ ਕੀਤੀ, ਲੇਕਿਨ ਇਹ ਸ਼ਿਕਾਇਤਾਂ ਲਗਾਤਾਰਰਹੀਆਂ ਹਨ।

Related Articles

Leave a Reply

Your email address will not be published. Required fields are marked *

Back to top button