Punjab

ਮੁਹੰਮਦ ਸਦੀਕ ਦੇ ਮਾਮਲੇ ‘ਚ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

ਚੰਡੀਗੜ੍ਹ, 17 ਜਨਵਰੀਹਾਕੋਰਟ ਨੇ ਪੰਜਾਬ ਸਰਕਾਰ ਨੂੰ ਫਰੀਦਕੋਟ ਦੀ ਰਾਖਵੀਂ ਸੀਟ ਤੋਂ ਲੋਕ ਸਭਾ ਚੋਣ ਲੜਨ ਵਾਲੇ ਮੁਹੰਮਦ ਸਦੀਕ ਵਿਰੁੱਧ ਦਾਇਰ ਜਨਹਿੱਤ ਪਟੀਸ਼ਨ ‘ਤੇ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ। ਮੋਗਾ ਦੇ ਕਮਲਜੀਤ ਸਿੰਘ ਨੇ ਪਟੀਸ਼ਨ ‘ਚ ਹਾਈ ਕੋਰਟ ਨੂੰ ਦੱਸਿਆ ਸੀ ਕਿ ਮੁਹੰਮਦ ਸਦੀਕ, ਮੁਸਲਮਾਨ ਹੋਣ ਦੇ ਬਾਵਜੂਦ, ਅਨੁਸੂਚਿਤ ਜਾਤੀ ਸ਼੍ਰੇਣੀ ਲਈ ਰਾਖਵੀਂ ਸੀਟ ‘ਤੇ ਚੋਣ ਲੜੀ ਹੈ। ਮੁਸਲਿਮ ਧਰਮ ਵਿੱਚ ਕੋਈ ਜਾਤੀ ਪ੍ਰਣਾਲੀ ਨਹੀਂ ਹੈ, ਤਾਂ ਫਿਰ ਮੁਹੰਮਦ ਸਦੀਕ ਨੂੰ ਅਨੁਸੂਚਿਤ ਜਾਤੀ ਕਿਵੇਂ ਮੰਨਿਆ ਜਾ ਸਕਦਾ ਹੈ ਅਤੇ ਉਸਨੂੰ ਰਾਖਵੀਂ ਸੀਟ ਤੋਂ ਚੋਣ ਲੜਨ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਸਕਦੀ ਹੈ? ਪਟੀਸ਼ਨਕਰਤਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਦੋਂ ਮੁਹੰਮਦ ਸਦੀਕ ਨੇ ਭਦੌੜ ਦੀ ਰਾਖਵੀਂ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ, ਉਦੋਂ ਵੀ ਉਨ੍ਹਾਂ ਦੀ ਚੋਣ ਨੂੰ ਇਸੇ ਆਧਾਰ ‘ਤੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਸੀ।

Related Articles

Leave a Reply

Your email address will not be published. Required fields are marked *

Back to top button