
ਢਿਲਵਾਂ, (ਕਪੂਰਥਲਾ), 16 ਜਨਵਰੀ– ਜ਼ਿਲ੍ਹਾ ਕਪੂਰਥਲਾ ਦੀ ਅਗਵਾਈ ਕਰਦਾ ਅਤੇ ਮਾਝੇ ਨੂੰ ਦੁਆਬੇ ਨਾਲ ਜੋੜਨ ਵਾਲੇ ਜੀ. ਟੀ. ਰੋਡ ਢਿਲਵਾਂ ਸਮੇਤ ਆਸ ਪਾਸ ਦੇ ਖੇਤਰਾਂ ਵਿਚ ਅੱਜ ਸੰਘਣੀ ਧੁੰਦ ਪਈ ਹੈ ਤੇ ਇਸ ਦੌਰਾਨ ਰਾਸ਼ਟਰੀ ਰਾਜ ਮਾਰਗ ’ਤੇ ਵਾਹਨ ਚਾਲਕਾਂ ਨੂੰ ਲਾਈਟਾਂ ਜਗਾ ਕੇ ਸੁਸਤ ਰਫ਼ਤਾਰ ਨਾਲ ਆਪਣੀ ਮੰਜ਼ਿਲ ਵੱਲ ਵਧਣਾ ਪੈ ਰਿਹਾ ਹੈ। ਅੱਜ ਪਈ ਧੁੰਦ ਨਾਲ ਜਿਥੇ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਸਵੇਰ ਸਮੇਂ ਬਾਜ਼ਾਰਾਂ ਵਿਚ ਵੀ ਲੋਕਾਂ ਦੀ ਆਮਦ ਘੱਟ ਦੇਖਣ ਨੂੰ ਮਿਲ ਰਹੀ ਹੈ।



