Punjab

ਰੋਟਰੀ ਕਲੱਬ ਫ਼ਿਰੋਜ਼ਪੁਰ ਵੱਲੋਂ ਵਹੀਕਲਾਂ ’ਤੇ ਲਾਏ ਰਿਫਲੈਕਟਰ

ਫ਼ਿਰੋਜ਼ਪੁਰ, 14 ਜਨਵਰੀ (ਬਾਲ ਕਿਸ਼ਨ)– ਸਰਦੀ ਦੇ ਮੌਸਮ ਦੇ ਚੱਲਦਿਆਂ ਪੈਂਦੀ ਧੁੰਦ ਵਿੱਚ ਹੁੰਦੇ ਹਾਦਸਿਆਂ ਤੋਂ ਨਿਜ਼ਾਤ ਦਿਵਾਉਣ ਦੇ ਮਕਸਦ ਨਾਲ ਰੋਟਰੀ ਕਲੱਬ ਫਿਰੋਜ਼ਪੁਰ ਵੱਲੋਂ ਜਸਵਿੰਦਰ ਸਿੰਘ ਜ਼ਿਲ੍ਹਾ ਟ੍ਰੈਫਿਕ ਇੰਚਾਰਜ਼ ਅਤੇ ਡਾਕਟਰ ਜਸਮੀਤ ਸਿੰਘ ਮੱਕੜ ਦੀਪ ਆਯੁਰੈਦਿਕ ਕਲੀਨਿਕ ਦੇ ਸਹਿਯੋਗ ਨਾਲ ਰਿਫਲੈਕਟਰ ਲਗਾਉਣ ਦਾ ਪ੍ਰੋਜੈਕਟ ਲਾਇਆ ਗਿਆ। ਰੋਟਰੀ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਦਿਨੇਸ਼ ਕਟਾਰੀਆ ਦੀ ਅਗਵਾਈ ਹੇਠ ਲਗਾਇਆ ਗਿਆ, ਪ੍ਰੋਜੈਕਟ ਸਫਲਤਾ ਪੂਰਵਕ ਸੰਪੰਨ ਹੋਇਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਜ਼ਿਲ੍ਹਾ ਟ੍ਰੈਫਿਕ ਇੰਚਾਰਜ਼ ਵੱਲੋਂ ਦੱਸਿਆ ਗਿਆ ਕਿ ਰੋਟਰੀ ਕਲੱਬ ਵੱਲੋਂ ਟਰਾਲੀਆਂ, ਆਟੋ ਰਿਕਸ਼ਾ ਵਗੈਰਾ ਤੇ ਸਟਿੱਕਰ ਲਗਾਏ ਗਏ। ਉਨ੍ਹਾਂ ਦੱਸਿਆ ਕਿ ਰੋਟਰੀ ਕਲੱਬ ਦੇ ਨਾਲ਼ ਨਾਲ਼ ਪੰਜਾਬ ਪੁਲਿਸ ਵੱਲੋਂ ਵੀ ਹਾਦਸੇ ਨੂੰ ਰੋਕਣ ਲਈ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ। ਕਲੱਬ ਦੇ ਪ੍ਰਧਾਨ ਦਿਨੇਸ਼ ਕਟਾਰੀਆ ਨੇ ਦੱਸਿਆ ਕਿ ਇਸ ਸਮਾਜਿਕ ਕੰਮ ਦੀ ਸ਼ਹਿਰ ਵਾਸੀਆਂ ਵੱਲੋਂ ਖੂਬ ਸਰਾਹਨਾ ਕੀਤੀ ਗਈ ਅਤੇ ਸਹਿਯੋਗ ਦਿੱਤਾ ਗਿਆ। ਇਸ ਮੌਕੇ ਪ੍ਰਦੀਪ ਬਿੰਦਰਾ ਸਕੱਤਰ, ਰਾਕੇਸ਼ ਚਾਵਲਾ ਐਗਜ਼ੀਕਿਊਟ ਸਕੱਤਰ, ਪਿ੍ਰਥਵੀ ਮੌਂਗਾ ਕੈਸ਼ੀਅਰ, ਅਜੇ ਬਜਾਜ, ਕਿਰਪਾਲ ਸਿੰਘ ਮੱਕੜ, ਲਵਕੇਸ਼ ਕੱਕੜ, ਬਾਲ ਕਿਸ਼ਨ ਧਵਨ, ਡਾਕਟਰ ਸੁਰਿੰਦਰ ਸਿੰਘ ਕਪੂਰ, ਡਾਕਟਰ ਜਸਮੀਤ ਸਿੰਘ ਮੱਕੜ, ਬਚਿੱਤਰ ਸਿੰਘ ਏ.ਐੱਸ.ਆਈ ਅਤੇ ਹੋਰ ਟ੍ਰੈਫਿਕ ਪੁਲਿਸ ਸਟਾਫ਼ ਹਾਜ਼ਰ ਸੀ।

Related Articles

Leave a Reply

Your email address will not be published. Required fields are marked *

Back to top button