Punjab

ਚਾਈਨਾ ਡੋਰ ਦੀ ਲਪੇਟ ਵਿਚ ਆਏ ਨੌਜਵਾਨ ਦੀ ਮੌਤ

ਜਲੰਧਰ, 13 ਜਨਵਰੀ– ਬੀਤੇ ਦਿਨੀਂ ਚਾਈਨਾ ਡੋਰ ਦੀ ਲਪੇਟ ’ਚ ਆਏ 45 ਸਾਲਾਂ ਨੌਜਵਾਨ ਹਰਪ੍ਰੀਤ ਸਿੰਘ ਦੀ ਅੱਜ ਚੰਡੀਗੜ੍ਹ ਪੀ.ਜੀ.ਆਈ. ’ਚ ਮੋਤ ਹੋ ਗਈ। 2 ਦਿਨ ਪਹਿਲਾਂ ਇਹ ਨੌਜਵਾਨ ਜਦੋਂ ਆਦਮਪੁਰ ਤੋਂ ਆਪਣੇ ਪਿੰਡ ਸਾਰੋਬਾਦ ਮੋਟਰਸਾਈਕਲ ’ਤੇ ਵਾਪਸ ਜ ਰਿਹਾ ਸੀ ਤਾਂ ਸੜਕ ’ਤੇ ਅਚਾਨਕ ਇਸ ਨੌਜਵਾਨ ਦੀ ਗਰਦਨ ’ਤੇ ਡੋਰ ਫਿਰ ਗਈ, ਜਿਸ ਕਰਕੇ ਇਹ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਸੀ ਤਾਂ ਇਸ ਨੌਜਵਾਨ ਨੂੰ ਆਦਮਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਹਾਲਤ ਜ਼ਿਆਦਾ ਗੰਭੀਰ ਦੇਖਦੇ ਹੋਏ ਡਾਕਟਰਾਂ ਵਲੋਂ ਇਸ ਨੂੰ ਚੰਡੀਗੜ੍ਹ ਪੀ.ਜੀ.ਆਈ. ਰੈਫ਼ਰ ਕਰ ਦਿੱਤਾ ਗਿਆ ਸੀ।

Related Articles

Leave a Reply

Your email address will not be published. Required fields are marked *

Back to top button