
ਫ਼ਿਰੋਜ਼ਪੁਰ, 5 ਜਨਵਰੀ (ਜਸਵਿੰਦਰ ਸਿੰਘ ਸੰਧੂ)– ਜ਼ਿਲ੍ਹਾ ਫ਼ਿਰੋਜ਼ਪੁਰ ਦੀ ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਵਲੋਂ ਨਵੇਂ ਸਾਲ ਦਾ ਕੈਲੰਡਰ ਸੁਧੀਰ ਅਗਲਜੈਂਡਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿਚ ਜਾਰੀ ਕੀਤਾ ਗਿਆ ਹੈ। ਜਨਰਲ ਸਕੱਤਰ ਜਸਵਿੰਦਰ ਸਿੰਘ ਕੌੜਾ ਨੇ ਦੱਸਿਆ ਕਿ ਇਸ ਕੈਲੰਡਰ ਵਿੱਚ ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਾਥੀਆਂ ਵਲੋਂ ਵੱਖ-ਵੱਖ ਪ੍ਰੋਗਰਾਮਾਂ ਤੇ ਜਥੇਬੰਦੀ ਦੀਆਂ ਗਤੀਵਿਧੀਆ ਨੂੰ ਦਰਸਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੀ.ਐੱਚ.ਓ ਯੂਨੀਅਨ, ਆਸ਼ਾ ਵਰਕਰ ਯੂਨੀਅਨ, ਮਲਟੀਪਰਪਜ਼ ਯੂਨੀਅਨ ਭਾਵੇਂ ਆਊਟਸੋਰਸ ਦੇ ਮੁਲਾਜ਼ਮਾਂ ਦਾ ਕੋਈ ਵੀ ਪ੍ਰੋਗਰਾਮ ਹੋਵੇ ਜਥੇਬੰਦੀ ਨੇ ਉਸ ਵਿਚ ਅਹਿਮ ਭੂਮਿਕਾ ਨਿਭਾਈ ਹੈ। ਇਸ ਮੌਕੇ ਜਥੇਬੰਦੀ ਦੇ ਮੁੱਖ ਸਲਾਹਕਾਰ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਜਥੇਬੰਦੀ ਦੇ ਆਗੂ ਆਸ ਕਰਦੇ ਹਨ ਕਿ ਆਉਣ ਵਾਲੇ ਸਮੇਂ ਦੇ ਵਿਚ ਵੀ ਇਸੇ ਤਰ੍ਹਾਂ ਜਥੇਬੰਦੀ ਦੇ ਜੁਝਾਰੂ ਸਾਥੀ ਵੱਧ ਚੜ ਕੇ ਗਤੀਵਿਧੀਆਂ ’ਚ ਸ਼ਾਮਲ ਹੋ ਕੇ ਪੀੜ੍ਹਤ ਲੋਕਾਂ ਨੂੰ ਇਨਸਾਫ਼ ਦਵਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ। ਇਸ ਵਿੱਚ ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਆਗੂ ਕੌਰ ਜੀ ਸਿੰਘ, ਸਤਿਨਾਮ ਸਿੰਘ, ਮਨਜੀਤ ਸਿੰਘ, ਪਲਵਿੰਦਰ ਸਿੰਘ ਅਤੇ ਹੋਰਨਾਂ ਸਾਥੀਆਂ ਨੂੰ ਜਥੇਬੰਦੀ ਵਿਚ ਸ਼ਾਮਲ ਹੋਣ ’ਤੇ ਜੀ ਆਇਆ ਆਖਿਆ । ਇਸ ਮੌਕੇ ਪੀ.ਸੀ.ਐੱਮ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਜਤਿੰਦਰ ਕੋਛੜ, ਡਾਕਟਰ ਸ਼ਿਵਮ ਸਿੰਗਲਾ, ਸੀਨੀਅਰ ਮੈਡੀਕਲ ਅਫ਼ਸਰ ਡਾ: ਨਿਖਿਲ ਗੁਪਤਾ, ਡਾਕਟਰ ਆਗਿਆਪਾਲ, ਨਰਿੰਦਰ ਸਿੰਘ ਪ੍ਰੀਤ ਮੁਖੀਜਾ, ਰਾਮ ਪ੍ਰਸਾਦ, ਮਨਿੰਦਰਜੀਤ ਸਿੰਘ, ਕਰਨਜੀਤ ਸਿੰਘ, ਇੰਦਰਜੀਤ ਕੌਰ, ਕਿਰਨਜੀਤ ਕੌਰ, ਰਮੇਸ਼ ਕੁਮਾਰ, ਅਰਵਿੰਦਰਜੀਤ ਸਿੰਘ, ਰਮਨ ਸਿੰਘ, ਸੁਖਵਿੰਦਰ ਸਿੰਘ, ਮਨਜੀਤ ਸਿੰਘ, ਗੁਰਵਿੰਦਰ ਸਿੰਘ, ਇੰਦਰਜੀਤ ਸਿੰਘ, ਫਾਰਮਰਸੀ ਅਫਸਰ ਪ੍ਰੀਤ ਮਖੀਜਾ, ਕੁਲਵੰਤ ਸਿੰਘ, ਪਲਵਿੰਦਰ ਕੌਰ ਸਟਾਫ ਨਰਸ, ਆਗੂ ਡਿਲਫੀਨਾ, ਮਨਿੰਦਰ ਸਿੰਘ, ਮਨਜਿੰਦਰ ਸਿੰਘ, ਗੁਰਦੇਵ ਸਿੰਘ, ਡਾਕਟਰ ਸ਼ਿਵ ਲਕਸ਼ਨਾ, ਰਜਿੰਦਰ ਕੌਰ, ਗੌਰਵ ਦੇਵਕੀ, ਨੰਦਨ ਰਾਮ, ਅਵਤਾਰ, ਜਗੀਰ ਸਿੰਘ, ਪਲਵਿੰਦਰ ਕੌਰ, ਜੰਗੋ ਬਾਈ, ਵੀਨਾ, ਇੰਦੂ, ਰਣਜੀਤ ਕੌਰ, ਸੰਗੀਤਾ ਪਾਸੀ, ਜਸਮੀਤ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ, ਮਨਪ੍ਰੀਤ ਕੌਰ, ਰਾਜਵੰਤ ਕੌਰ, ਸਿਮਰਨ ਸਿੰਘ, ਰੇਖਾ ਸਟਾਫ ਨਰਸ, ਗੁਰਮੇਲ ਸਿੰਘ, ਪਰਮਜੀਤ ਸਿੰਘ, ਵਿਜੇ ਰੋਸ਼ਨ, ਜਗਤਾਰ ਸਿੰਘ, ਕਸ਼ਮੀਰ ਸਿੰਘ, ਜਸਵੰਤ ਸਿੰਘ, ਰਮਨਦੀਪ ਕੌਰ, ਸੁਖਚੈਨ ਕੌਰ, ਵਿੱਦਿਆ, ਮੋਨਿਕਾ, ਬੰਦਨਾ, ਅਜੀਤ ਗਿੱਲ, ਗੀਤਾਂਜਲੀ, ਸਵੇਤਾ, ਗੁਰਦਿਆਲ ਕੌਰ, ਮਨਦੀਪ, ਹਰਪ੍ਰੀਤ, ਸੰਦੀਪ ਸਿੰਘ ਐਕਸਰੇ ਵਿਭਾਗ, ਕੁਲਵੰਤ ਸਿੰਘ, ਬਲਵੀਰ ਸਿੰਘ, ਡਾਕਟਰ ਮਨਪ੍ਰੀਤ, ਡਾਕਟਰ ਮਾਨਕ, ਰਾਜਵੰਤ ਕੌਰ, ਬਲਜੀਤ ਕੌਰ, ਆਸ਼ਾ ਵਰਕਰ ਯੂਨੀਅਨ ਦੀ ਪ੍ਰਧਾਨ ਕੈਂਡੀ, ਇੰਦੂ, ਬਿੰਦੂ ਅਤੇ ਸਮੂਹ ਆਸ਼ਾ ਵਰਕਰ ਪੈਰਾ ਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਅਤੇ ਪੀ.ਸੀ.ਐਮ.ਐੱਸ. ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।



