Punjab

ਬੇਅਦਬੀ ਵਿਰੋਧੀ ਸਖ਼ਤ ਕਾਨੂੰਨ ਲਈ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੱਲੋਂ 27 ਮਾਰਚ ਤੋਂ ਧਰਨਾ

ਅੰਮ੍ਰਿਤਸਰ, 23 ਮਾਰਚ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਤਿਕਾਰ ਨੂੰ ਢਾਹ ਲਾਉਣ ਵਾਲੇ ਦੋਸ਼ੀਆਂ ਖਿਲਾਫ ਸਖਤ ਕਨੂੰਨ ਬਣਾਉਂਣ ਲਈ ਸਰਕਾਰ ਖਿਲਾਫ ਧਰਨਿਅਅ ਦਾ ਐਲਾਨ ਕੀਤਾ ਹੈ। ਪਿਛਲੇ ਦਿਨੀਂ ਪਟਿਆਲਾ ਵਿਖੇ ਵੀ ਇਕ ਧਰਨਾ ਲਾਇਆ ਗਿਆ ਸੀ, ਜੋ ਸਮਾਣਾ ਵਿਖੇ ਚੱਲ ਰਹੇ ਟਾਵਰ ਮੋਰਚੇ ਦੇ ਆਗੂ ਭਾਈ ਗੁਰਜੀਤ ਸਿੰਘ ਖਾਲਸਾ ਦੇ ਸਮਰਥਨ ‘ਚ ਸੀ। ਪਾਰਟੀ ਦੇ ਦਫਤਰ ਸਕੱਤਰ ਜਗਜੀਤ ਸਿੰਘ ਕੋਹਲੀ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਦੇ ਹੁਕਮਾਂ ਮੁਤਾਬਿਕ ਸਮੁੱਚੀ ਲੀਡਰਸ਼ਿਪ ਨਾਲ ਸਲਾਹ ਕਰਨ ਉਪਰੰਤ ਸਮੁੱਚੇ ਪੰਜਾਬ ਵਿਚ ਜਿਲ੍ਹਾ ਅਨੁਸਾਰ ਧਰਨਿਆਂ ਦਾ ਐਲਾਨ ਕੀਤਾ ਹੈ। ਇਹ ਧਰਨੇ ਪਹਿਲੇ ਪੜਾਹ ਵਿਚ 27 ਮਾਰਚ ਨੂੰ ਅੰਮ੍ਰਿਤਸਰ ਤੋਂ ਸ਼ੁਰੂ ਕੀਤੇ ਜਾਣਗੇ। ਕੋਹਲੀ ਨੇ ਦੱਸਿਆ ਕਿ ਸੰਬਧਤ ਜਿਲ੍ਹਾ ਪ੍ਰਧਾਨ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਇਸ ਧਰਨਿਆਂ ਨੂੰ ਕਾਮਯਾਬ ਕਰਨ ਲਈ ਮੀਟਿੰਗ ਕਰਕੇ ਸੰਗਤਾਂ ਅਤੇ ਪਾਰਟੀ ਵਰਕਰਾਂ ਨੂੰ ਲਾਮਬੰਧ ਕਰੇਗੀ। 27 ਮਾਰਚ ਤੋਂ ਲੈ ਕੇ 15 ਅਪ੍ਰੈਲ ਤੱਕ 8 ਜਿਲ੍ਹਾ ਅਨੁਸਾਰ ਧਰਨਿਆਂ ਦਾ ਪ੍ਰੋਗਰਾਮ ਜਾਰੀ ਕਰਦਿਆ ਦੱਸਿਆ ਕਿ 27 ਮਾਰਚ ਨੂੰ ਅੰਮ੍ਰਿਤਸਰ ਤੋਂ ਸ਼ੁਰੂ ਕਰਕੇ 30 ਮਾਰਚ ਨੂੰ ਸੰਗਰੂਰ, 1 ਅਪ੍ਰੈਲ ਨੂੰ ਜਲੰਧਰ, 2 ਅਪ੍ਰੈਲ ਨੂੰ ਮਾਨਸਾ, 6 ਅਪ੍ਰੈਲ ਨੂੰ ਫਤਹਿਗੜ੍ਹ ਸਾਹਿਬ, 8 ਅਪ੍ਰੈਲ ਨੂੰ ਰੋਪੜ, 10 ਅਪ੍ਰੈਲ ਨੂੰ ਨਵਾਂ ਸ਼ਹਿਰ ਤੇ 15 ਅਪ੍ਰੈਲ ਨੂੰ ਮੋਹਾਲੀ ਵਿਖੇ ਧਰਨੇ ਲਗਾਏ ਜਾਣਗੇ।

Related Articles

Leave a Reply

Your email address will not be published. Required fields are marked *

Back to top button