Punjab

ਪੇਪਰਾਂ ਵਿਚਾਲੇ ਲੁਧਿਆਣਾ ਦੇ 3 ਸਕੂਲਾਂ ਨੂੰ ਬੰਬ ਨੂੰ ਉਡਾਉਣ ਦੀ ਧਮਕੀ

ਪੁਲਿਸ ਨੇ ਘੇਰਿਆ ਇਲਾਕਾ; ਦਹਿਸ਼ਤ 'ਚ ਵਿਦਿਆਰਥੀਆਂ ਦੇ ਮਾਪੇ

ਲੁਧਿਆਣਾ – ਸ਼ਹਿਰ ਵਿੱਚ ਉਸ ਵੇਲੇ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਜਦੋਂ ਰੇਲ ਗੱਡੀਆਂ ਅਤੇ ਲੁਧਿਆਣਾ ਦੇ ਸੀਬੀਐਸਈ ਬੋਰਡ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾ ਦੇਣ ਦੀ ਧਮਕੀ ਦਿੱਤੀ ਗਈ। ਇਹ ਧਮਕੀ ਇੱਕ ਈਮੇਲ ਦੇ ਜ਼ਰੀਏ ਦਿੱਤੀ ਗਈ। ਸਕੂਲਾਂ ਵਿੱਚ ਧਮਾਕਾ ਦੁਪਹਿਰ 1:11 ਮਿੰਟ ‘ਤੇ ਬੰਬ ਨਾਲ ਉਡਾ ਦੇਣ ਦੀ ਧਮਕੀ ਦਿੱਤੀ ਗਈ ਸੀ। ਬੰਬ ਦੀ ਧਮਕੀ ਮਿਲਣ ਤੋਂ ਬਾਅਦ, ਸਕੂਲ ਪ੍ਰਸ਼ਾਸਨ ਨੇ ਜਮਾਲਪੁਰ ਕਲੋਨੀ ਸਥਿਤ ਰਿਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੂੰ ਕੱਢ ਦਿੱਤਾ। ਫੋਕਲ ਪੁਆਇੰਟ ਪੁਲਿਸ ਸਟੇਸ਼ਨ ਦੀ ਪੁਲਿਸ ਮੌਕੇ ‘ਤੇ ਪਹੁੰਚੀ।

Related Articles

Leave a Reply

Your email address will not be published. Required fields are marked *

Back to top button