Punjab

ਮੁਲਾਜਮ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਖਿਲਾਫ ਘੜੇ ਭੰਨ੍ਹ ਕੇ ਕੀਤਾ ਗਿਆ ਜੋਰਦਾਰ ਪ੍ਰਦਰਸ਼ਨ

8 ਮਾਰਚ ਨੂੰ ਮੋਹਾਲੀ ਵਿਖੇ ਰੈਲੀ ਦੌਰਾਨ ਮੁਲਾਜ਼ਮਾਂ 'ਤੇ ਕੀਤੇ ਐਕਸ਼ਨ ਦੇ ਚੱਲਦੇ ਕੀਤੀ ਇਕ ਦਿਨ ਦੀ ਪੈਨ ਡਾਊਨ ਹੜਤਾਲ

ਬਾਲ ਕਿਸ਼ਨ

ਫਿਰੋਜ਼ਪੁਰ, 10 ਮਾਰਚ : ਪੀ.ਐਸ.ਐਮ.ਯੂ ਯੂਨੀਅਨ, ਸੀ.ਪੀ.ਐੱਫ ਯੂਨੀਅਨ ਅਤੇ ਸਮੂਹ ਜਥੇਬੰਦੀਆਂ ਵੱਲੋਂ ਪ੍ਰਧਾਨ ਪਿੱਪਲ ਸਿੰਘ ਸਿੱਧੂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਨਾਅਰੇਬਾਜ਼ੀ ਕਰਕੇ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਐਕਸ਼ਨ ਕਰਦੇ ਹੋਏ ਖੜੇ ਭੰਨ੍ਹ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੀਆਂ ਜੱਥੇਬੰਦੀਆਂ ਨੇ ਵੀ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਮੌਕੇ ਪੀ.ਐਸ.ਐਮ.ਯੂ ਯੂਨੀਅਨ ਦੇ ਜਿਲ੍ਹਾਂ ਪ੍ਰਧਾਨ ਪਿੱਪਲ ਸਿੰਘ ਸਿੱਧੂ ਅਤੇ ਸੀ.ਪੀ.ਐੱਫ ਯੂਨੀਅਨ ਦੇ ਪ੍ਰਧਾਨ ਜਗਸੀਰ ਸਿੰਘ ਭਾਂਗਰ, ਸੋਨੂੰ ਕਸ਼ਅਪ ਜਿਲ੍ਹਾ ਜਨਰਲ ਸਕੱਤਰ, ਸੰਦੀਪ ਸਿੰਘ ਦਿਓਲ ਪ੍ਰਧਾਨ ਡੀ ਸੀ ਦਫਤਰ, ਗੁਰਤੇਜ ਸਿੰਘ ਜਨਰਲ ਸਕੱਤਰ ਡੀ.ਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜਮ ਵਿਰੋਧੀ ਜੋ ਬਜਟ ਪੇਸ਼ ਕੀਤ ਗਿਆ ਹੈ ਉਸ ਦੇ ਵਿਰੋਧ ਵਿਚ ਪਿਛਲੇ ਕੱਲ ਮਿਤੀ 8 ਮਾਰਚ 2026 ਨੂੰ ਜੋ ਸਾਂਝੇ ਰੂਪ ਵਿਚ ਮੁਲਾਜਮਾਂ ਵੱਲੋਂ ਜੋ ਐਕਸ਼ਨ ਕੀਤਾ ਗਿਆ ਸੀ, ਉਸ ਐਕਸ਼ਨ ਦੌਰਾਨ ਪੁਲਿਸ ਵੱਲੋਂ ਕੀਤੇ ਗਏ ਜਬਰ ਦੌਰਾਨ ਬਹੁਤ ਸਾਰੇ ਸਾਥੀਆਂ ਦੇ ਸੱਟਾ ਲੱਗ ਗਈਆ ਹਨ। ਇਸ ਦੇ ਵਿਰੋਧ ਵਿਚ ਜਥੇਬੰਦੀ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਅੱਜ ਮਿਤੀ 9 ਮਾਰਚ 2026 ਨੂੰ ਪੰਜਾਬ ਡਰਾਫਟਸਮੈਨ ਐਸੋਸੀਏਸ਼ਨ ਪੰਜਾਬ ਦੀਆਂ ਹੋਰ ਜਥੇਬੰਦੀਆਂ ਵੱਲੋਂ ਉਲਕੇ ਪ੍ਰੋਗਰਾਮ ਤਹਿਤ ਰੋਸ਼ ਵਜੋਂ ਕਲਮ ਛੋੜ ਹੜਤਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੱਲ੍ਹ ਪੇਸ਼ ਕੀਤੇ ਗਏ ਬਜਟ ਵਿਚ ਮੁਲਾਜਮ ਵਰਗ ਨੂੰ ਕੁਝ ਨਾਂ ਦੇਣ ਤੇ ਮੁਲਾਜਮ ਵਰਗ ਵਿਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜਮਾਂ ਦੀਆਂ ਜਾਇਜ ਮੰਗ ਵੱਲ ਜਲਦੀ ਧਿਆਨ ਦੇਣ ਨਹੀਂ ਤਾਂ ਮੁਲਾਜਮ ਜਥੇਬੰਦੀਆਂ ਵੱਲੋਂ ਵੱਡੇ ਐਕਸ਼ਨ ਕੀਤੇ ਜਾਣਗੇ, ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਮੁਲਾਜਮ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਖਿਲਾਫ ਘੜੇ ਭੰਨ੍ਹ ਕੇ ਕੀਤਾ ਗਿਆ ਜੋਰਦਾਰ ਪ੍ਰਦਰਸ਼ਨ

Related Articles

Leave a Reply

Your email address will not be published. Required fields are marked *

Back to top button