Punjab

ਵਧੀਕ ਡਿਪਟੀ ਕਮਿਸ਼ਨਰ (ਜ.) ਨੇ ਨਗਰ ਕੌਂਸਲ ਫਿਰੋਜ਼ਪੁਰ ਦੇ ਸਫਾਈ ਪੰਦਰਵਾੜੇ ਦੀ ਜਾਂਚ ਸਬੰਧੀ ਕੀਤਾ ਅਚਨਚੇਤ ਦੌਰਾ

ਫਿਰੋਜ਼ਪੁਰ ਦੀ ਸਫਾਈ, ਸੜਕਾਂ ਦੀ ਮੁਰੰਮਤ, ਸਟਰੀਟ ਲਾਈਟਾਂ ਆਦਿ ਕੰਮਾਂ ਦਾ ਲਿਆ ਜਾਇਜ਼ਾ

ਫਿਰੋਜ਼ਪੁਰ ਸ਼ਹਿਰ ਦੇ ਮਾਲ ਰੋਡ ਅਤੇ ਸਰਕੁਲਰ ਰੋਡ ਦੀਆਂ ਸੜਕਾਂ ਜਲਦੀ ਨਵੀਆਂ ਬਣਾਈਆਂ ਜਾਣਗੀਆਂ

ਜਸਵਿੰਦਰ ਸਿੰਘ ਸੰਧੂ, ਬਾਲ ਕਿਸ਼ਨ

ਫਿਰੋਜ਼ਪੁਰ, 4 ਫਰਵਰੀ : ਪੰਜਾਬ ਸਰਕਾਰ ਦੀ ਸਵੱਛ ਪੰਜਾਬ ਮੁਹਿੰਮ ਤਹਿਤ ਮਾਨਯੋਗ ਮੁੱਖ ਸਕੱਤਰ ਪੰਜਾਬ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਫਿਰੋਜ਼ਪੁਰ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲ, ਨਗਰ ਪੰਚਾਇਤਾਂ ਅੰਦਰ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਸਪੈਸ਼ਲ ਸਫਾਈ ਪੰਦਰਵਾੜਾ 19 ਜਨਵਰੀ ਤੋਂ 09 ਫਰਵਰੀ ਤੱਕ ਚਲਾਇਆ ਜਾ ਰਿਹਾ ਹੈ। ਇਸ ਦੇ ਚਲਦੇ ਹੋਏ ਅੱਜ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਆਪਣੇ ਚਲਾਏ ਜਾ ਰਹੇ ਸਫਾਈ ਪੰਦਰਵਾੜੇ ਦੀ ਜਾਂਚ ਲਈ ਵਧੀਕ ਡਿਪਟੀ ਕਮਿਸ਼ਨਰ (ਜ.) ਡਾ. ਨਿਧੀ ਕੁਮੁਦ ਬੰਬਾਹ ਵੱਲੋਂ ਅਚਨਚੇਤ ਦੌਰਾ ਕੀਤਾ ਗਿਆ। ਉਨ੍ਹਾਂ ਵੱਲੋਂ ਅਗਰਸੇਨ ਚੌਂਕ ਦੇ ਨਾਲ ਬਣੇ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਸੈਸਿੰਗ ਪਲਾਂਟ ਦਾ ਵੀ ਦੌਰਾ ਕੀਤਾ ਗਿਆ, ਇੱਥੇ ਉਹਨਾਂ ਨੇ ਰੋਜ਼ਾਨਾ ਡੋਰ ਟੂ ਡੋਰ ਇਕੱਠੇ ਕੀਤੇ ਕੱਚਰੇ ਤੋਂ ਖਾਦ ਤਿਆਰ ਕਰਨਾ, ਖਾਦ ਬਣਾਉਣਾ-ਛਾਨਣਾ ਅਤੇ ਪੈਕ ਕਰਨਾ ਇਸ ਤੋਂ ਇਲਾਵਾ ਸੁੱਕੇ ਕੱਚਰੇ ਨੂੰ ਰੀਸਾਈਕਲਿੰਗ ਕਰਨਾ, ਬੇਲਿੰਗ ਬਣਾਉਣਾ ਆਦਿ ਵਰਗੇ ਕੰਮਾਂ ਦਾ ਜਾਇਜ਼ਾ ਲਿਆ ਜੋ ਕਿ ਇਸ ਗਾਰਬੇਜ਼ ਪ੍ਰੋਸੈਸਿੰਗ ਪਲਾਂਟ ਤੇ ਕਰਵਾਏ ਜਾਂਦੇ ਹਨ। ਇਸ ਮੁਹਿੰਮ ਅਤੇ ਪਲਾਟ ਦਾ ਜਾਇਜ਼ਾ ਲੈਣ ਉਪਰੰਤ ਵਧੀਕ ਡਿਪਟੀ ਕਮਿਸ਼ਨਰ (ਜ.) ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਅਤੇ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਸਾਂਝੇ ਉਪਰਾਲੇ ਦੌਰਾਨ ਸ਼ਹਿਰ ਦੀ ਰੋਜ਼ਾਨਾ ਦੀ ਸਾਫ ਸਫਾਈ ਤੋਂ ਇਲਾਵਾ ਸ਼ਡਿਊਲ ਅਨੁਸਾਰ ਇੱਕ ਏਰੀਏ ਦਾ ਚੋਣ ਕਰਕੇ ਉਸ ਏਰੀਏ ਅੰਦਰ ਹਰ ਪ੍ਰਕਾਰ ਦੀ ਸਮੱਸਿਆ ਜਿਵੇਂ ਕਿ ਸਫਾਈ, ਸੀਵਰੇਜ਼, ਪਾਣੀ ਦੀ ਸਪਲਾਈ ਸੜਕਾਂ ਦੀ ਮੁਰੰਮਤ, ਸਟਰੀਟ ਲਾਈਟਾਂ ਦੀ ਮੁਰੰਮਤ ਰਿਪੇਅਰ ਆਦਿ ਦਾ ਹੱਲ ਸਮੇਂ ਸਿਰ ਕਰਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਨਗਰ ਕੌਂਸਲ ਫਿਰੋਜ਼ਪੁਰ ਦੇ ਸੋਲਿਡ ਵੇਸਟ ਪ੍ਰੋਸੈਸਿੰਗ ਪਲਾਂਟ ਦੀ ਸ਼ਲਾਂਘਾ ਕਰਦੇ ਹੋਏ ਦੱਸਿਆ ਕਿ ਇਸ ਪਲਾਂਟ ਅੰਦਰ ਫਿਰੋਜ਼ਪੁਰ ਸ਼ਹਿਰ ਦੇ 7 ਵਾਰਡਾਂ ਦਾ ਕੱਚਰੇ ਦੀ ਪ੍ਰੋਸੈਸਿੰਗ ਕਰਵਾਈ ਜਾ ਰਹੀ ਹੈ। ਇਸ ਸਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਸੋਲਿਡ ਵੇਸਟ ਮੈਨੇਜਮੈਂਟ ਰੂਲ 2016 ਅਨੁਸਾਰ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਇੱਕ ਚੰਗਾ ਅਤੇ ਸ਼ਲਾਘਾਯੋਗ ਕੰਮ ਕਰ ਰਹੀ ਹੈ। ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਜ.) ਅਤੇ ਪ੍ਰਧਾਨ ਨਗਰ ਕੌਂਸਲ ਫਿਰੋਜ਼ਪੁਰ ਸ਼੍ਰੀ ਰੋਹਿਤ ਗਰੋਵਰ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਸ਼ਹਿਰ ਵਾਸੀ ਸੜਕਾਂ ਬਣਨ ਤੋਂ ਪਹਿਲਾਂ-ਪਹਿਲਾਂ ਆਪਣੇ ਪਾਣੀ ਅਤੇ ਸੀਵਰੇਜ਼ ਦਾ ਕੁਨੈਕਸ਼ਨ ਲੈ ਲੈਣ ਤਾਂ ਜੋ ਸੜਕ ਬਣਨ ਉਪਰੰਤ ਇਹਨਾਂ ਦੀ ਪੁਟਾਈ ਨਾ ਕੀਤੀ ਜਾ ਸਕੇ। ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਲੇ ਦੁਆਲੇ ਸਾਫ ਸਫਾਈ ਦਾ ਪੂਰਾ ਧਿਆਨ ਰੱਖਣ ਆਪਣੇ ਕੱਚਰੇ ਨੂੰ ਸੜਕਾਂ ਗਲੀਆਂ ਅੰਦਰ ਨਾ ਸੁੱਟਣ ਅਤੇ ਨਗਰ ਕੌਂਸਲ ਫਿਰੋਜ਼ਪੁਰ ਦੇ ਸੰਬੰਧਿਤ ਕਰਮਚਾਰੀ ਨੂੰ ਸੈਗਰੀਗੇਟ ਰੂਪ ਵਿੱਚ ਹੀ ਦੇਣ। ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨ (ਜ.) ਫਿਰੋਜ਼ਪੁਰ ਵੱਲੋਂ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਐਸ.ਡੀ.ਓ ਸ਼੍ਰੀ ਗੁਲਸ਼ਨ ਗਰੋਵਰ ਨੂੰ ਸ਼ਹਿਰ ਦੇ ਵੱਖ-ਵੱਖ ਏਰੀਏ ਅੰਦਰ ਪਾਣੀ ਦੀ ਸਪਲਾਈ ਅਤੇ ਸੀਵਰੇਜ਼ ਸੰਬੰਧੀ ਆਉਣ ਵਾਲੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕਰਨ ਦੀ ਹਦਾਇਤ ਵੀ ਕੀਤੀ। ਇਸ ਤੋਂ ਇਲਾਵਾ ਨਗਰ ਕੌਂਸਲ ਫਿਰੋਜ਼ਪੁਰ ਦੇ ਸਹਾਇਕ ਮਿਉਂਸੀਪਲ ਇੰਜੀਨੀਅਰ ਸ੍ਰੀ ਲਵਪ੍ਰੀਤ ਸਿੰਘ ਨੂੰ ਨਾਰੀ ਸ਼ਕਤੀ ਮਾਰਗ ਦੀ ਜਲਦ ਹੀ ਰਿਪੇਅਰ ਕਰਵਾਉਣ ਦੇ ਆਦੇਸ਼ ਜਾਰੀ ਕੀਤੇ। ਇਸ ਮੌਕੇ ਨਗਰ ਕੌਂਸਲ ਫਿਰੋਜ਼ਪੁਰ ਦੇ ਸੁਪਰਡੈਂਟ ਡਾ: ਸੁਖਪਾਲ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਅੱਜ ਸ਼ਡਿਊਲ ਅਨੁਸਾਰ ਸੈਂਟ ਜੋਸਫ ਸਕੂਲ ਤੋਂ ਲੈ ਕੇ ਪ੍ਰੈੱਸ ਕਲੱਬ ਚੌਂਕ ਤੱਕ ਅਤੇ ਪ੍ਰੈਸ ਕਲੱਬ ਚੌਂਕ ਤੋਂ ਲੈ ਕੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਅਤੇ ਅਫਸਰ ਕਲੋਨੀ ਵਾਲੇ ਏਰੀਏ ਦੀਆਂ ਸੜਕਾਂ ਦੀ ਸਫਾਈ, ਸੜਕਾਂ ਦੀ ਮੁਰੰਮਤ, ਸਟਰੀਟ ਲਾਈਟਾਂ, ਏਰੀਏ ਅੰਦਰ ਗਾਰਬੇਜ਼ ਮਲਬੇ ਦੀ ਲਿਫਟਿੰਗ, ਪਾਣੀ, ਸੀਵਰੇਜ ਦੀ ਸਫਾਈ ਸਬੰਧੀ ਸ਼ਿਕਾਇਤਾਂ ਨੂੰ ਦੂਰ ਕਰਨਾ, ਸੰਬੰਧਿਤ ਏਰੀਏ ਅੰਦਰ ਫਾਲਤੂ ਘਾਹ ਬੂਟੀ ਆਦਿ ਨੂੰ ਹਟਾਉਣਾ ਅਜਿਹੇ/ ਕੰਮ ਮੁਕੰਮਲ ਅਤੇ ਸੁਚੱਜੇ ਢੰਗ ਨਾਲ ਕਰਵਾਏ ਗਏ। ਇਸ ਮੌਕੇ ਤੇ ਕਾਰਜ ਸਾਧਕ ਅਫਸਰ ਨਗਰ ਕੌਂਸਲ ਫਿਰੋਜਪੁਰ ਸ਼੍ਰੀਮਤੀ ਪੂਨਮ ਭਟਨਾਗਰ, ਜੂਨੀਅਰ ਇੰਜੀਨੀਅਰ ਸ੍ਰੀ ਗੌਰਵ ਬਜਾਜ, ਸੈਨਟਰੀ ਇੰਸਪੈਕਟਰ ਸ਼੍ਰੀ ਰੁਸਤਮ ਸ਼ੇਰ ਸੋਢੀ, ਸ਼੍ਰੀ ਵਿਕੇਸ਼ ਕੁਮਾਰ ਜੇ.ਈ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਤੋਂ ਇਲਾਵਾ ਨਗਰ ਕੌਂਸਲ ਫਿਰੋਜ਼ਪੁਰ ਦੇ ਪ੍ਰੋਗਰਾਮ ਕੋਆਰਡੀਨੇਟਰ, ਸੈਨਟਰੀ ਮੇਂਟ, ਮੋਟੀਵੇਟਰ ਅਤੇ ਸਫਾਈ ਕਰਮਚਾਰੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button