Punjab

ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਸਿਹਤ ਕਰਮਚਾਰੀਆਂ ਵੱਲੋਂ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੂੰ ਮੰਗ ਪੱਤਰ ਸੌਂਪਿਆ

ਫ਼ਿਰੋਜ਼ਪੁਰ, 27 ਜਨਵਰੀ (ਬਾਲ ਕਿਸ਼ਨ)– ਅੱਜ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਯੂਨੀਅਨ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਕੌੜਾ ਦੀ ਅਗਵਾਈ ਹੇਠ ਕੈਬਨਿਟ ਮੰਤਰੀ (ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਮੰਤਰੀ) ਡਾਕਟਰ ਬਲਜੀਤ ਕੌਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਸਮੇਂ ਡਾ: ਬਲਜੀਤ ਕੌਰ ਨੇ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ, ਸੀ.ਐਚ.ਓ ਯੂਨੀਅਨ, ਸਟਾਫ਼ ਨਰਸਿਸ ਵੈੱਲਫੇਅਰ ਐਸੋਸੀਏਸ਼ਨ ਆਫ਼ ਪੰਜਾਬ, ਮਲਟੀ ਪਰਪਸ ਹੈਲਥ ਵਰਕਰ ਯੂਨੀਅਨ ਮੇਲ ਫੀਮੇਲ ਦੀਆਂ ਮੰਗਾਂ ਨੂੰ ਵਿਸਥਾਰਪੂਰਵਕ ਸੁਣ ਕੇ ਮਾਨਯੋਗ ਮੰਤਰੀ ਕੋਲ ਸਿਫਾਰਿਸ਼ ਕਰਨ ਦਾ ਭਰੋਸਾ ਦਿਵਾਇਆ। ਇਸ ਸਮੇਂ ਪੈਰਾ ਮੈਡੀਕਲ ਯੂਨੀਅਨ ਦੇ ਪੰਜਾਬ ਦੇ ਆਗੂ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਪੈਰਾ ਮੈਡੀਕਲ ਮੁਲਾਜ਼ਮਾਂ ਦੀਆਂ ਮੰਗਾਂ ਜਿਵੇਂ ਕਿ ਸਮੂਹ ਕੱਚੇ ਕਾਮਿਆਂ ਨੂੰ ਜਲਦੀ ਤੋਂ ਜਲਦੀ ਪੱਕੇ ਕਰਨਾ ਅਤੇ ਪੱਕੇ ਹੋਣ ਤੱਕ ਬਰਾਬਰ ਕੰਮ ਬਰਾਬਰ ਤਨਖਾਹ ਹਾਈ ਕੋਰਟ ਦਾ ਹੁਕਮ ਲਾਗੂ ਕਰਨਾ, ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ, ਕਮਿਊਨਿਟੀ ਹੈਲਥ ਅਫ਼ਸਰਾਂ ਦਾ ਲੋਰਟੀ ਬੋਨਸ ਲਾਗੂ ਕਰਨਾ, ਸਿਵਿਲ ਹੋਸਪਿਟਲ ਫ਼ਿਰੋਜ਼ਪੁਰ ਵਿਖੇ ਸਟਾਫ਼ ਨਰਸ ਦੀ ਕਮੀ ਹੋਣ ਕਰਕੇ ਸਟਾਫ਼ ਨਰਸ ਦੀ ਕਮੀ ਨੂੰ ਪੂਰਾ ਕਰਨਾ, ਮਲਟੀ ਪਰਪਜ ਹੈਲਥ ਵਰਕਰ ਮੇਲ ਫੀਮੇਲ ਦਾ ਨਾਂ ਬਦਲੀ ਕਰਨਾ, ਨਵ–ਨਿਯੁਕਤ ਮੁਲਾਜ਼ਮਾਂ ਦੇ ਪੰਜਾਬ ਦੇ ਸਕੇਲ ਲਾਗੂ ਕਰਨਾ, 2211 ਹੈੱਡ ਅਧੀਨ ਕੰਮ ਕਰਦੀਆਂ ਮਲਟੀ ਹੈਲਥ ਵਰਕਰ ਫੀਮੇਲ ਨੂੰ ਮਾਨਯੋਗ ਹਾਈਕੋਰਟ ਦਾ ਫੈਸਲਾ ਜਰਨਲ ਲਾਈਜ਼ ਕਰਨਾ, ਸਮੂਹ ਕਲਾਸ ਫੋਰ ਜੋ ਕਿ ਡਿਪਲੋਮਾ ਹੋਲਡਰ ਹਨ ਜਾਂ ਫਿਰ ਆਪਣੀ ਯੋਗਤਾ ਪੂਰੀ ਕਰਦੇ ਹਨ ਉਨ੍ਹਾਂ ਦੀ ਬਤੌਰ ਕਲਰਕ ਪਦ ਉਨਤ ਕਰਨਾ, ਨਵ–ਨਿਯੁਕਤ ਮੁਲਾਜ਼ਮਾਂ ਤੇ ਪੰਜਾਬ ਦੇ ਸਕੇਲ ਲਾਗੂ ਕਰਨਾ, ਸਮੂਹ ਮੁਲਾਜ਼ਮਾ ਦੇ ਮੈਡੀਕਲ ਰੀਬਰਸਮੈਂਟ ਬਿੱਲਾਂ ਦਾ ਭੁਗਤਾਨ ਸਮੇਂ ਸਿਰ ਕਰਨਾ, ਫ਼ਿਰੋਜ਼ਪੁਰ, ਯੂਨੀਅਨ ਦੇ ਚੇਅਰਮੈਨ ਕੌਰ ਜੀਤ ਸਿੰਘ ਢਿੱਲੋਂ, ਜਸਵਿੰਦਰ ਸਿੰਘ ਕੌੜਾ, ਨਰਿੰਦਰ ਸਿੰਘ, ਗੁਰਮੇਲ ਸਿੰਘ, ਭਾਰਤ ਭੂਸ਼ਨ, ਅਨੀਤਾ ਰਾਣੀ ਡਲਫੀਨਾ, ਮਲਕੀਤ ਸਿੰਘ, ਗੌਰਵ ਦਾਸ ਅਤੇ ਡਾਕਟਰ ਪ੍ਰੀਤ ਮਖੀਜਾ ਜੀ ਹਾਜ਼ਰ ਸਨ।

ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਸਿਹਤ ਕਰਮਚਾਰੀਆਂ ਵੱਲੋਂ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੂੰ ਮੰਗ ਪੱਤਰ ਸੌਂਪਿਆ
ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੂੰ ਮੰਗ ਪੱਤਰ ਸੌਂਪਦੇ ਹੋਏ ਸਿਹਤ ਕਾਮੇ। ਤਸਵੀਰ: ਬਾਲ ਕਿਸ਼ਨ

Related Articles

Leave a Reply

Your email address will not be published. Required fields are marked *

Back to top button