
ਦਿੜਬਾ, 17 ਜਨਵਰੀ : ਕਸਬਾ ਸੂਲਰ ਘਰਾਟ ਨੇੜੇ ਸਵਿਫਟ ਕਾਰ ਨੂੰ ਅੱਗ ਲੱਗਣ ਨਾਲ ਦੋ ਮਾਵਾਂ ਧੀਆਂ ਦੀ ਕਾਰ ਦੇ ਵਿੱਚ ਸੜਕੇ ਹੀ ਮੌਤ ਹੋ ਗਈ। ਕਾਰ ਨੂੰ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਦਿੜਬਾ ਤੇ ਸ਼ਾਦੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ ਜਦੋਂ ਤੱਕ ਅੱਗ ਉੱਤੇ ਕਾਬੂ ਪਾਇਆ ਗਿਆ ਤਾਂ ਕਾਰ ਵਿੱਚ ਸਵਾਰ ਦੋ ਮਾਵਾਂ ਧੀਆਂ ਦੀ ਸੜ ਕੇ ਮੌਤ ਹੋ ਚੁੱਕੀ ਸੀ। ਥਾਣਾ ਦਿੜਬਾ ਦੇ ਐਸਐਚ ਓ ਕਮਲਜੀਤ ਸਿੰਘ ਨੇ ਦੱਸਿਆ ਕਿ ਮਰਨ ਵਾਲੀ ਧੀ ਸਰਬਜੀਤ ਕੌਰ ਦਿੜਬਾ ਵਿਖੇ ਸੀ ਆਈਡੀ ਬਰਾਂਚ ਵਿੱਚ ਸੀਨੀਅਰ ਕੋਸਟੇਬਲ ਦੇ ਤੌਰ ਤੇ ਕੰਮ ਕਰ ਰਹੀ ਸੀ। ਉਹ ਅੱਜ ਸਵੇਰੇ ਪਿੰਡ ਮੌੜਾਂ ਤੋਂ ਆਪਣੀ ਮਾਂ ਦੇ ਨਾਲ ਰਿਸ਼ਤੇਦਾਰੀ ਵਿੱਚ ਮਿਲਣ ਲਈ ਜਾ ਰਹੇ ਸਨ ਸੂਲਰ ਘਰਾਟ ਨੇੜੇ ਨਹਿਰ ਦੀ ਪਟੜੀ ਉੱਤੇ ਅਚਾਨਕ ਕਾਰ ਨੂੰ ਅੱਗ ਲੱਗ ਗਈ ਜਦੋਂ ਤੱਕ ਲੋਕਾਂ ਨੇ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਹੋ ਸੜ ਕੇ ਸੁਆਹ ਹੋ ਗਈਆਂ ਸਨ ।



