Punjab

ਅੰਮ੍ਰਿਤਸਰ ਸਰਹੱਦ ਤੋਂ 20 ਕਿੱਲੋ ਹੈਰੋਇਨ ਸਣੇ 4 ਤਸਕਰ ਕਾਬੂ

ਪਾਕਿਸਤਾਨੀ ਨੈੱਟਵਰਕ ਦਾ ਖੁਲਾਸਾ

ਅੰਮ੍ਰਿਤਸਰ, 6 ਜਨਵਰੀ: ਸੀਮਾ ਸੁਰੱਖਿਆ ਬਲ (BSF) ਅਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਨੇ ਨਸ਼ਾ ਤਸਕਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਮੰਗਲਵਾਰ ਸਵੇਰੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 19 ਕਿੱਲੋ 980 ਗ੍ਰਾਮ ਹੈਰੋਇਨ ਬਰਾਮਦ ਕਰਕੇ ਕੇਸ ਦਰਜ ਕਰ ਲਿਆ ਗਿਆ ਹੈ। ਨਸ਼ੇ ਦੀ ਇਹ ਖੇਪ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤੀ ਸਰਹੱਦ ਵਿੱਚ ਭੇਜੀ ਗਈ ਸੀ। ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਪਾਕਿਸਤਾਨ ਤੋਂ ਸਪਲਾਈ ਹੋਣ ਵਾਲੇ ਨਸ਼ੇ ਦੀ ਇਹ ਇੱਕ ਅਹਿਮ ਕੜੀ ਤੋੜੀ ਗਈ ਹੈ। ਫੜੇ ਗਏ ਚਾਰੋਂ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਤੋਂ ਪੁਲਿਸ ਨੂੰ ਕਈ ਅਹਿਮ ਰਾਜ਼ ਮਿਲੇ ਹਨ, ਜਿਨ੍ਹਾਂ ਦੀ ਜਾਂਚ ਜਾਰੀ ਹੈ। ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਫੜੇ ਗਏ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਤੋਂ ਕਿੰਨੇ ਮਾਮਲੇ ਦਰਜ ਹਨ।

Related Articles

Leave a Reply

Your email address will not be published. Required fields are marked *

Back to top button