Punjab
ਪੰਜਾਬ ਸਰਕਾਰ ਨੇ ਨਵੇਂ ਸਾਲ ਦਾ ਦਿੱਤਾ ਤੋਹਫ਼ਾ
ਤਿੰਨ ਆਈਏਐੱਸ ਅਧਿਕਾਰੀਆਂ ਦੀ ਕੀਤੀ Promotion, ਮਿਲਿਆ ਸਕੱਤਰ ਦਾ ਰੈਂਕ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 2 ਜਨਵਰੀ : ਪੰਜਾਬ ਸਰਕਾਰ ਨੇ 2010 ਬੈਚ ਦੇ ਆਈਏਐੱਸ ਅਧਿਕਾਰੀਆਂ ਘਣਸ਼ਿਆਮ ਥੋਰੀ, ਕੁਮਾਰ ਅਮਿਤ ਤੇ ਵਿਮਲ ਕੁਮਾਰ ਸੇਤੀਆ ਨੂੰ ਪਹਿਲੀ ਜਨਵਰੀ 2026 ਤੋਂ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਤਨਖ਼ਾਹ ਮੈਟ੍ਰਿਕਸ ਵਿਚ ਸੁਪਰਟਾਈਮ ਸਕੇਲ/ਲੈਵਲ 14 ਵਿਚ ਤਰੱਕੀ ਦਿੱਤੀ ਹੈ। ਉਕਤ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਦੇ ਸਕੱਤਰ ਵਜੋਂ ਨਿਯੁਕਤ ਕੀਤਾ ਜਾਵੇਗਾ ਜਿਹੜੇ ਅਗਲੇ ਹੁਕਮਾਂ ਤੱਕ ਨਵੇਂ ਸਕੇਲ ਵਿਚ ਆਪਣੀ ਮੌਜੂਦਾ ਪੋਸਟਿੰਗ ’ਤੇ ਕੰਮ ਕਰਦੇ ਰਹਿਣਗੇ।



