ਨਵੀਂ ਦਿੱਲੀ, 31 ਦਸੰਬਰ : ਰੇਲਵਨ ਐਪ ਜ਼ਰੀਏ ਗ਼ੈਰ-ਰਾਖਵੀਆਂ ਟਿਕਟਾਂ ਦੀ ਡਿਜੀਟਲ ਖ਼ਰੀਦ ’ਤੇ ਤਿੰਨ ਫ਼ੀਸਦੀ ਦੀ ਛੋਟ ਦਿੱਤੀ ਜਾਵੇਗੀ। ਰੇਲ ਮੰਤਰਾਲਾ 14 ਜਨਵਰੀ ਤੋਂ 14 ਜੁਲਾਈ 2026 ਤੱਕ ਰੇਲਵਨ ਐਪ ਜ਼ਰੀਏ ਗ਼ੈਰ-ਰਾਖਵੀਆਂ ਟਿਕਟਾਂ ਦੀ ਖ਼ਰੀਦ ਅਤੇ ਕਿਸੇ ਵੀ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ’ਤੇ ਤਿੰਨ ਫ਼ੀਸਦੀ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ। ਫ਼ਿਲਹਾਲ ਰੇਲਵਨ ਐਪ ’ਤੇ ਆਰ-ਵਾਲੇਟ ਜ਼ਰੀਏ ਗ਼ੈਰ-ਰਾਖਵੀਂ ਟਿਕਟ ਬੁੱਕ ਕਰਨ ’ਤੇ ਤਿੰਨ ਫ਼ੀਸਦੀ ‘ਕੈਸ਼ਬੈਕ’ ਮਿਲਦਾ ਹੈ। ਇਸ ਸਬੰਧੀ ਰੇਲ ਮੰਤਰਾਲੇ ਨੇ ਰੇਲਵੇ ਸੂਚਨਾ ਪ੍ਰਣਾਲੀ ਕੇਂਦਰ (ਸੀਆਰਆਈਐੱਸ) ਨੂੰ ਭੇਜੇ ਗਏ ਪੱਤਰ ਵਿਚ ਸਾਫਟਵੇਅਰ ਪ੍ਰਣਾਲੀ ਵਿਚ ਜ਼ਰੂਰੀ ਬਦਲਾਅ ਕਰਨ ਲਈ ਕਿਹਾ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ ਡਿਜੀਟਲ ਬੁਕਿੰਗ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਰੇਲਵਨ ਐਪ ’ਤੇ ਸਾਰੇ ਡਿਜੀਟਲ ਭੁਗਤਾਨ ਮਾਧਿਅਮਾਂ ਰਾਹੀਂ ਗ਼ੈਰ-ਰਾਖਵੀਆਂ ਟਿਕਟਾਂ ਦੀ ਬੁਕਿੰਗ ’ਤੇ ਤਿੰਨ ਫ਼ੀਸਦੀ ਦੀ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਹ ਛੋਟ 14 ਜਨਵਰੀ ਤੋਂ 14 ਜੁਲਾਈ 2026 ਦੀ ਮਿਆਦ ਦੌਰਾਨ ਦਿੱਤੀ ਜਾਵੇਗੀ। ਪੱਤਰ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਰੇਲਵਨ ਐਪ ’ਤੇ ਆਰ-ਵਾਲੇਟ ਰਾਹੀਂ ਬੁਕਿੰਗ ਕਰਨ ’ਤੇ ਮਿਲਣ ਵਾਲਾ ਮੌਜੂਦਾ ਤਿੰਨ ਫ਼ੀਸਦੀ ‘ਕੈਸ਼ਬੈਕ’ ਜਾਰੀ ਰਹੇਗਾ।



