
ਫ਼ਿਰੋਜ਼ਪੁਰ, 15 ਦਸੰਬਰ (ਬਾਲ ਕਿਸ਼ਨ)– ਵੱਡੇ ਉਦਯੋਗਪਤੀ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਦੇ ਗੁਰੂਹਰਸਹਾਏ ਸਥਿੱਤ ਘਰ ਇਨਕਮ ਟੈਕਸ ਵਿਭਾਗ ਵਲੋਂ ਤੜਕਸਾਰ ਛਾਪੇਮਾਰੀ ਕਰਨ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਜੋ ਕਿ 7-8 ਵੱਡੀਆਂ ਗੱਡੀਆਂ ’ਤੇ ਆਏ ਸਨ, ਜੋ ਕੋਠੀ ਅੰਦਰ ਚਲੇ ਗਏ। ਸਾਬਕਾ ਕਾਂਗਰਸੀ ਵਿਧਾਇਕ ਰਮਿੰਦਰ ਆਵਲਾ ਦੇ ਘਰ ਅਚਨਚੇਤ ਇਨਕਮ ਟੈਕਸ ਦੀ ਛਾਪੇਮਾਰੀ ਨਾਲ ਇਲਾਕੇ ਅੰਦਰ ਸਿਆਸੀ ਹਲਚਲ ਪੈਦਾ ਹੋ ਗਈ ਹੈ।



