Punjab
ਦਿਨ-ਦਿਹਾੜੇ ਗੋਲ਼ੀਆਂ ਨਾਲ ਦਹਿਲਿਆ ਪੰਜਾਬ,
ਅਬੋਹਰ ਕੋਰਟ ਕੰਪਲੈਕਸ 'ਚ ਹੋਈ ਠਾਹ-ਠਾਹ, ਤਰੀਕ ਭੁਗਤਣ ਆਏ ਵਿਅਕਤੀ ਦੀ ਮੌਤ

ਅਬੋਹਰ, 11 ਦਸੰਬਰ : ਅਬੋਹਰ ਵਿਖੇ ਅੱਜ ਤੜਕਸਾਰ ਇਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਮੁਤਾਬਿਕ ਅਬੋਹਰ ਦੀ ਤਹਿਸੀਲ ਕੰਪਲੈਕਸ ‘ਚ ਤਰੀਕ ਭੁਗਤਣ ਆਏ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।ਐਸਐਸਪੀ ਗੁਰਮੀਤ ਸਿੰਘ ਮੌਕੇ ‘ਤੇ ਪਹੁੰਚ ਮਾਮਲੇ ਦੀ ਤਫਤੀਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਦੇ ਆਪਸੀ ਗਰੁੱਪ ਦੀ ਵਾਰ ਦੱਸੀ ਜਾ ਰਹੀ ਹੈ । ਉਨ੍ਹਾਂ ਦੱਸਿਆ ਕਿ ਗੋਲੁ ਪੰਡਿਤ ਨਾਮ ਦੇ ਵਿਅਕਤੀ ਦੀ ਮੌਤ ਹੋਈ ਹੈ ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ



