Punjab

ਹੱਥ ਬੰਨ੍ਹ ਕੇ ਨਹਿਰ ਵਿਚ ਸੁੱਟ ਕੇ ਮਾਰੀ ਕੁੜੀ ਸਵਾ ਦੋ ਮਹੀਨੇ ਬਾਅਦ ਆਈ ਵਾਪਸ

ਕਿਹਾ- ਮੈਂ ਜਿਉਂਦੀ ਹਾਂ ਤੇ ਪਿਤਾ ਖ਼ਿਲਾਫ਼ ਕੋਈ ਕਾਰਵਾਈ ਨਹੀਂ ਚਾਹੁੰਦੀ

ਫ਼ਿਰੋਜ਼ਪੁਰ, 9 ਦਸੰਬਰ (ਬਾਲ ਕਿਸ਼ਨ)– ਆਪਣੀ ਨਾਬਾਲਗ ਲੜਕੀ ਦੇ ਚਰਿੱਤਰ ’ਤੇ ਸ਼ੱਕ ਹੋਣ ਦੇ ਚੱਲਦਿਆਂ ਪਿਤਾ ਵੱਲੋਂ ਉਸਦੇ ਹੱਥ ਬੰਨ੍ਹ ਕੇ ਨਹਿਰ ਵਿਚ ਸੁੱਟ ਕੇ ਮਾਰ ਦੇਣ ਦੀ ਸਜ਼ਾ ਭੁਗਤ ਰਹੇ ਮਾਮਲੇ ’ਚ ਉਸ ਸਮੇਂ ਤਰਥੱਲੀ ਮੱਚ ਗਈ, ਜਦ ਕਰੀਬ ਸਵਾ ਦੋ ਮਹੀਨੇ ਬਾਅਦ ਅਚਾਨਕ ਕੁੜੀ ਵੱਲੋਂ ਮੀਡੀਆ ਅਤੇ ਐੱਸ.ਐੱਸ.ਪੀ.ਫ਼ਿਰੋਜ਼ਪੁਰ ਕੋਲ ਪੇਸ਼ ਹੋ ਕੇ ਦੱਸਿਆ ਗਿਆ ਕਿ ਉਹ ਜਿਉਂਦੀ ਹੈ ਅਤੇ ਆਪਣੇ ਪਿਤਾ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੀ। ਚਮਤਕਾਰੀ ਤਰੀਕੇ ਨਾਲ ਕੁੜੀ ਦੀ ਹੋਈ ਵਾਪਸੀ ਕਿਸੇ ਨੂੰ ਪੱਚ ਨਹੀਂ ਰਹੀ ਤੇ ਲੋਕ ਉਕਤ ਮਾਮਲੇ ਨੂੰ ਕੁਦਰਤੀ ਨਾ ਦੱਸ ਸ਼ੱਕ ਦੀ ਨਿਗ੍ਹਾ ਨਾਲ ਵੇਖ ਰਹੇ ਹਨ। ਲੜਕੀ ਵੱਲੋਂ ਬਹੁਤਾ ਕੁਝ ਦੱਸਿਆ ਨਹੀਂ ਜਾ ਰਿਹਾ ਤੇ ਉਹ ਆਪਣੇ ਆਪ ਨੂੰ ਬਹੁਤ ਪੇ੍ਰਸ਼ਾਨ ਦੱਸ ਰਹੀ ਹੈ, ਜਿਸ ਕਰਕੇ ਇਹ ਸਵਾਲ ਵੀ ਬੁਝਾਰਤ ਬਣਿਆ ਹੋਇਆ ਹੈ ਕਿ ਇੰਨ੍ਹਾਂ ਸਮਾਂ ਉਹ ਕਿੱਥੇ ਤੇ ਕਿਸ ਕੋਲ ਰਹਿ ਰਹੀ ਸੀ ਤੇ ਅਚਾਨਕ ਇੰਨ੍ਹੇ ਦਿਨਾਂ ਬਾਅਦ ਆਪਣੇ ਪਿਤਾ ਨੂੰ ਬਚਾਉਣ ਕਿਵੇਂ ਆ ਗਈ। ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਲੜਕੀ ਨੂੰ ਮਾਣਯੋਗ ਅਦਾਲਤ ਵਿਖੇ ਪੇਸ਼ ਕਰਵਾਇਆ ਗਿਆ, ਜਿਥੇ ਲੜਕੀ ਵੱਲੋਂ ਆਪਣੇ ਬਿਆਨ ਦਰਜ ਕਰਵਾਏ ਗਏ। ਲੜਕੀ ਦਾ ਪਿਤਾ ਸੁਰਜੀਤ ਸਿੰਘ ਪੁੱਤਰ ਜੋਧ ਸਿੰਘ ਇਸ ਸਮੇਂ ਜੇਲ੍ਹ ਵਿਚ ਹੀ ਹੈ। ਉਕਤ ਮਾਮਲੇ ਸਬੰਧੀ ਸੀਨੀਅਰ ਪੁਲਿਸ ਕਪਤਾਨ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਲੜਕੀ ਨਾਬਾਲਗ ਹੈ, ਉਸ ਨੂੰ ਅਦਾਲਤ ਵਿਚ ਭੇਜਿਆ ਗਿਆ ਹੈ। ਅਦਾਲਤ ਵਿੱਚ ਉਸਦੇ ਬਿਆਨਾਂ ਦੇ ਆਧਾਰ ’ਤੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

Related Articles

Leave a Reply

Your email address will not be published. Required fields are marked *

Back to top button