Punjab

ਸਵਿਫਟ ਕਾਰ ਦਾ ਵਿਗੜਿਆ ਸੰਤੁਲਨ, ਸਰਹਿੰਦ ਨਹਿਰ ‘ਚ ਡਿੱਗੀ ਗੱਡੀ

ਇੱਕ ਦੀ ਮੌਤ ਤੇ ਦੋ ਦਾ ਹੋਇਆ ਬਚਾਅ

ਬਠਿੰਡਾ, 9 ਦਸੰਬਰ : ਸੋਮਵਾਰ ਦੇਰ ਰਾਤ ਇੱਕ ਸਵਿਫਟ ਕਾਰ ਸਰਹਿੰਦ ਨਹਿਰ ਦੀ ਬਠਿੰਡਾ ਬ੍ਰਾਂਚ ਵਿੱਚ ਡਿੱਗ ਪਈ, ਜਿਸ ਕਾਰਨ ਕਾਰ ਵਿੱਚ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਦੋ ਨੂੰ ਬਚਾਅ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਆਸਿਫ ਅਨਸਾਰੀ, ਮਹੇਸ਼ ਅਨਸਾਰੀ ਅਤੇ ਮੁਖਤਿਆਰ ਅਨਸਾਰੀ ਵਾਸੀ ਪਰਸਰਾਮ ਨਗਰ ਬਠਿੰਡਾ ਆਪਣੀ ਸਵਿਫਟ ਕਾਰ ਨੰਬਰ ਪੀਬੀ 03 ਬੀਜੀ 6882 ‘ਤੇ ਸਵਾਰ ਹੋ ਕੇ ਕਿਧਰੇ ਜਾ ਰਹੇ ਸਨ ਕਿ ਜਦੋਂ ਉਹ ਅਮੋਹਾ ਗਾਰਡਨ ਕਾਲੋਨੀ ਕੋਲ ਪੁੱਜੇ ਤਾਂ ਅਚਾਨਕ ਕਾਰ ਸੰਤੁਲਨ ਗੁਆ ਬੈਠੀ ਅਤੇ ਸਰਹਿੰਦ ਨਹਿਰ ਵਿੱਚ ਡਿੱਗ ਪਈ। ਸਿੱਟੇ ਵਜੋਂ ਪਾਣੀ ਵਿੱਚ ਡੁੱਬਣ ਕਾਰਨ ਆਸਿਫ ਅਨਸਾਰੀ 40 ਸਾਲ ਦੀ ਮੌਤ ਹੋ ਗਈ ਜਦੋਂ ਕਿ ਮਹੇਸ਼ ਅਨਸਾਰੀ ਅਤੇ ਮੁਖਤਿਆਰ ਅਨਸਾਰੀ ਨੂੰ ਬਚਾ ਲਿਆ ਗਿਆ।

Related Articles

Leave a Reply

Your email address will not be published. Required fields are marked *

Back to top button