Punjab

CM Mann ਨੇ ਹੜਤਾਲੀ ਰੋਡਵੇਜ਼ ਮੁਲਾਜ਼ਮਾਂ ਨੂੰ Table Talk ਲਈ ਦਿੱਤਾ ਸੱਦਾ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 29 ਨਵੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 29 ਨਵੰਬਰ ਨੂੰ ਅਹਿਮ ਪ੍ਰੈਸ ਕਾਨਫਰੰਸ ਕੀਤੀ। ਜਿਸ ਵਿਚ ਸੜਕਾਂ ਦੇ ਨਿਰਮਾਣ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ 19373 ਕਿਲੋਮੀਟਰ ਸੜਕਾਂ ਜੋ ਕਿ ਪਿੰਡਾਂ ਲਈ ਹਨ 4 ਹਜ਼ਾਰ 92 ਕਰੋੜ ਰੁਪਏ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਜੋ ਕਿ ਇਸ ਸਮੇਂ ਵੀ ਚੱਲ ਰਿਹਾ ਹੈ। ਇਸ ਵਿਚ Add ਕਰ ਕੇ ਕੁੱਲ 44 ਹਜ਼ਾਰ 920 KM ਸੜਕਾਂ ਦਾ ਨਿਰਮਾਣ ਕਰਨ ਜਾ ਰਹੇ ਹਾਂ । ਉਨ੍ਹਾਂ ਕਿਹਾ ਕਿ ਟੈਂਡਰ ਲਈ ਕਿਸੇ ਠੇਕੇਦਾਰ ਕੋਲੋਂ ਕਮਿਸ਼ਨ ਨਹੀਂ ਲਿਆ ਜਾਵੇਗਾ। ਬਲਕਿ ਸੜਕ ਦੀ ਕੁਆਲਿਟੀ ਨੂੰ ਹੀ ਧਿਆਨ ਵਿਚ ਰੱਖਣ। ਸੜਕ ਬਣਾਉਣ ਵਿਚ ਘਟੀਆ ਮਟੀਰੀਅਲ ਦੀ ਵਰਤੋਂ ਨਾ ਕੀਤੀ ਜਾਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਉਸ ਦਾ ਟੈਂਡਰ ਤੁਰੰਤ ਰੱਦ ਕਰ ਦਿੱਤਾ ਜਾਵੇਗਾ। ਜੇਕਰ ਪੰਜ ਸਾਲ ਸੜਕ ‘ਚ ਕੋਈ ਖਰਾਬੀ ਆਉਂਦੀ ਹੈ ਤਾਂ ਉਸੇ ਕੋਲੋਂ ਹੀ ਮੁਰੰਮਤ ਕਰਵਾਈ ਜਾਵੇਗੀ।ਉਨ੍ਹਾਂ ਕਿਹਾ ਕਿ ਸੜਕਾਂ ਦੀ ਚੈਕਿੰਗ ਲਈ ਫਲਾਇੰਗ ਟੀਮ ਬਣਾਈ ਗਈ ਹੈ। ਉਨ੍ਹਾਂ ਨੇ ਪੁਰਾਣੀਆਂ ਸਰਕਾਰਾਂ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਸਰਕਾਰਾਂ ਨੇ ਕੱਚੇ ਮੁਲਾਜ਼ਮਾਂ ਨੂੰ ਭਰਤੀ ਕਰਨ ਸਮੇਂ ਕੋਈ ਵੀ ਨੋਟੀਫਿਕੇਸ਼ਨ ਸਹੀ ਤਰੀਕੇ ਨਾਲ ਜਾਰੀ ਨਹੀਂ ਕੀਤਾ ਗਿਆ ਕਿ ਇਹ ਕਿੰਨੇ ਸਮੇਂ ਲਈ ਕੱਚੇ ਰਹਿਣਗੇ ਤੇ ਕਦੋਂ ਪੱਕੇ ਹੋਣਗੇ। ਸੀਐੱਮ ਮਾਨ ਨੇ ਹੜਤਾਲੀ ਰੋਡਵੇਜ਼ ਮੁਲਾਜ਼ਮਾਂ ਨੂੰ ਟੇਬਲ talk ਲਈ ਵੀ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੇ ਘਰ ਦੇ ਚੁੱਲ੍ਹੇ ਦੀ ਅੱਗ ਬੁਝੇ। ਇਸ ਲਈ ਉਹ ਚਾਹੁੰਦੇ ਹਨ ਕਿ ਬੈਠ ਕੇ ਇਸ ਮੁੱਦੇ ਦਾ ਹੱਲ ਲੱਭਿਆ ਜਾਵੇ। ਮਾਨ ਨੇ ਹਰਿਆਣਾ ਦੇ ਸੀਐੱਮ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਮੈਂ ਬਾਸਕਟਬਾਲ ਖਿਡਾਰੀ ਦੀ ਮੌਤ ‘ਤੇ ਅਫ਼ਸੋਸ ਕਰਨ ਗਿਆ ਸੀ ਜਿਸ ਨੂੰ ਕਿ ਰਾਜਨੀਤੀ ਆਖ ਦਿੱਤਾ ਗਿਆ।

Related Articles

Leave a Reply

Your email address will not be published. Required fields are marked *

Back to top button