National

ਕੌਣ ਹਨ IPS ਅਫ਼ਸਰ ਪ੍ਰਵੀਨ ਕੁਮਾਰ? ਇੱਕੋ ਸਮੇਂ ਸੰਭਾਲਣਗੇ ITBP ਤੇ BSF ਦੀ ਕਮਾਨ

ਨਵੀਂ ਦਿੱਲੀ, 29 ਨਵੰਬਰ : ਕੇਂਦਰ ਸਰਕਾਰ ਨੇ ਇੱਕ ਵੱਡਾ ਪ੍ਰਸ਼ਾਸਨਿਕ ਫੈਸਲਾ ਲੈਂਦਿਆਂ ਇੰਡੋ-ਤਿੱਬਤ ਬਾਰਡਰ ਪੁਲਿਸ (ITBP) ਦੇ ਮੌਜੂਦਾ ਡਾਇਰੈਕਟਰ ਜਨਰਲ (DG) ਪ੍ਰਵੀਨ ਕੁਮਾਰ ਨੂੰ ਸੀਮਾ ਸੁਰੱਖਿਆ ਬਲ (BSF) ਦੇ ਡਾਇਰੈਕਟਰ ਜਨਰਲ ਦਾ ਵਾਧੂ ਚਾਰਜ ਸੌਂਪਿਆ ਹੈ। ਇਹ ਜ਼ਿੰਮੇਵਾਰੀ ਉਨ੍ਹਾਂ ਨੂੰ 30 ਨਵੰਬਰ 2025 ਤੋਂ ਸੰਭਾਲਣੀ ਹੋਵੇਗੀ। ਦਰਅਸਲ, ਵਰਤਮਾਨ BSF DG ਦਲਜੀਤ ਸਿੰਘ ਚੌਧਰੀ 30 ਨਵੰਬਰ 2025 ਨੂੰ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਦੇ ਸੇਵਾਮੁਕਤ ਹੋਣ ਤੋਂ ਬਾਅਦ ਉਨ੍ਹਾਂ ਦੇ ਕਾਰਜਾਂ ਦੀ ਜ਼ਿੰਮੇਵਾਰੀ ITBP ਦੇ ਡਾਇਰੈਕਟਰ ਜਨਰਲ ਪ੍ਰਵੀਨ ਕੁਮਾਰ ਨੂੰ ਦਿੱਤੀ ਜਾਵੇਗੀ। ਪ੍ਰਵੀਨ ਕੁਮਾਰ ਉਦੋਂ ਤੱਕ ਇਹ ਜ਼ਿੰਮੇਵਾਰੀ ਸੰਭਾਲਣਗੇ, ਜਦੋਂ ਤੱਕ ਨਵੇਂ DG ਦੀ ਨਿਯੁਕਤੀ ਨਹੀਂ ਹੋ ਜਾਂਦੀ ਜਾਂ ਕੋਈ ਨਵਾਂ ਆਦੇਸ਼ ਜਾਰੀ ਨਹੀਂ ਹੋ ਜਾਂਦਾ।

ਕੌਣ ਹਨ IPS ਪ੍ਰਵੀਨ ਕੁਮਾਰ?

ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰਾਲੇ (MHA) ਨੇ ਪੱਛਮੀ ਬੰਗਾਲ ਕਾਡਰ ਦੇ 1993 ਬੈਚ ਦੇ IPS ਅਫ਼ਸਰ ਪ੍ਰਵੀਨ ਕੁਮਾਰ ਨੂੰ BSF ਡਾਇਰੈਕਟਰ ਜਨਰਲ ਦੀ ਵਾਧੂ ਜ਼ਿੰਮੇਵਾਰੀ ਸੌਂਪੀ ਹੈ। MHA ਦੇ ਇੱਕ ਆਫ਼ਿਸ ਮੈਮੋਰੰਡਮ ਵਿੱਚ ਲਿਖਿਆ ਹੈ ਕਿ ਦਲਜੀਤ ਸਿੰਘ ਚੌਧਰੀ ਦੇ 30 ਨਵੰਬਰ, 2025 ਨੂੰ ਸੇਵਾਮੁਕਤ ਹੋਣ ‘ਤੇ ਨਵੇਂ DG ਦੀ ਨਿਯੁਕਤੀ ਤੱਕ ਜਾਂ ਅਗਲੇ ਆਦੇਸ਼ ਤੱਕ ਪ੍ਰਵੀਨ ਕੁਮਾਰ ਨੂੰ ਬਾਰਡਰ ਸਿਕਿਉਰਿਟੀ ਫੋਰਸ (BSF) ਦੇ ਡਾਇਰੈਕਟਰ ਜਨਰਲ ਦੇ ਅਹੁਦੇ ਦਾ ਐਕਸਟਰਾ ਚਾਰਜ ਦੇਣ ਲਈ ਸਮਰੱਥ ਅਥਾਰਟੀ ਦੀ ਮਨਜ਼ੂਰੀ ਦਿੱਤੀ ਜਾਂਦੀ ਹੈ।

IB ਵਿੱਚ ਦੋ ਦਹਾਕਿਆਂ ਤੋਂ ਵੱਧ ਦਾ ਹੈ ਤਜਰਬਾ

ਪ੍ਰਵੀਨ ਕੁਮਾਰ ਕੋਲ ਇੰਟੈਲੀਜੈਂਸ ਅਤੇ ਫੀਲਡ ਆਪਰੇਸ਼ਨ ਦੋਵਾਂ ਦਾ ਤਜਰਬਾ ਹੈ। ਉਨ੍ਹਾਂ ਨੇ ਖੁਫੀਆ ਬਿਊਰੋ (IB) ਵਿੱਚ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਸੇਵਾ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੂੰ 1 ਅਕਤੂਬਰ, 2025 ਨੂੰ ਆਈ.ਟੀ.ਬੀ.ਪੀ. ਦੀ ਲੀਡਰਸ਼ਿਪ ਦਿੱਤੀ ਗਈ। ਉੱਥੇ ਹੀ ਹੁਣ ਉਨ੍ਹਾਂ ਨੂੰ DG BSF ਦੀ ਵੀ ਵਾਧੂ ਜ਼ਿੰਮੇਵਾਰੀ ਸੌਂਪੀ ਗਈ ਹੈ। ਦੱਸ ਦੇਈਏ ਕਿ ਬੀ.ਐੱਸ.ਐੱਫ. ਭਾਰਤ ਦੇ ਸਭ ਤੋਂ ਵੱਡੇ ਸਰਹੱਦ-ਰੱਖਿਅਕ ਬਲਾਂ ਵਿੱਚੋਂ ਇੱਕ ਹੈ। ਬੀ.ਐੱਸ.ਐੱਫ. ਕੋਲ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੱਗਦੀਆਂ ਸਰਹੱਦਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਅਜਿਹੇ ਵਿੱਚ ਬੀ.ਐੱਸ.ਐੱਫ. ਡਾਇਰੈਕਟਰ ਜਨਰਲ ਦਾ ਅਹੁਦਾ ਦੇਸ਼ ਦੀ ਸੁਰੱਖਿਆ ਵਿਵਸਥਾ ਵਿੱਚ ਸਭ ਤੋਂ ਮਹੱਤਵਪੂਰਨ ਅਹੁਦਿਆਂ ਵਿੱਚੋਂ ਇੱਕ ਹੈ। ਇਹ ਵਾਧੂ ਚਾਰਜ ਪ੍ਰਵੀਨ ਕੁਮਾਰ ਦੀ ਅਗਵਾਈ ਵਿੱਚ ਸਰਕਾਰ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।

Related Articles

Leave a Reply

Your email address will not be published. Required fields are marked *

Back to top button