Punjab

ਅੰਮ੍ਰਿਤਸਰ ‘ਚ ਨੂੰਹ ਦੀ ਕੁੱਟਮਾਰ, ਪੀੜਤਾ ਨੇ ਸਹੁਰਾ ਪਰਿਵਾਰ ‘ਤੇ ਲਗਾਏ ਗੰਭੀਰ ਦੋਸ਼

ਸਮਾਜ ਸੇਵੀ ਸੰਸਥਾ ਵੀ ਆਈ ਸਪੋਰਟ 'ਚ

ਅੰਮ੍ਰਿਤਸਰ, 29 ਨਵੰਬਰ : ਅੰਮ੍ਰਿਤਸਰ ਦੇ ਫ਼ਤਹਿਗੜ੍ਹ ਚੂੜੀਆਂ ਰੋਡ ਸਥਿਤ ਨੰਗਲੀ ਦੀ ਰਹਿਣ ਵਾਲੀ ਹਰਵਿੰਦਰ ਕੌਰ ਨੇ ਆਪਣੇ ਸਹੁਰਾ ਪਰਿਵਾਰ ‘ਤੇ ਕੁੱਟਮਾਰ ਦੇ ਦੋਸ਼ ਲਗਾਏ ਹਨ। ਇੰਨਾ ਹੀ ਨਹੀਂ ਉਸ ਨਾਲ ਕੁੱਟਮਾਰ ਦੀ ਵੀਡੀਓ ਵੀ ਵਾਇਰਲ ਹੋਈ ਹੈ। ਪੀੜਤਾ ਦਾ ਦੋਸ਼ ਹੈ ਕਿ ਉਸ ਨੂੰ ਜਾਤੀਸੂਚਕ ਟਿੱਪਣੀਆਂ ਵੀ ਕੀਤੀਆਂ ਗਈਆਂ ਹਨ। ਹਰਵਿੰਦਰ ਕੌਰ ਅਤੇ ਉਸ ਦੇ ਪਤੀ ਕਰਨਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵਿਆਹ ਨੂੰ ਲਗਭਗ ਚਾਰ ਸਾਲ ਹੋ ਚੁੱਕੇ ਹਨ। ਹਰਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਆਪਣੀ ਗਲੀ ਵਿੱਚ ਝਾੜੂ ਲਗਾ ਰਹੀ ਸੀ, ਉਦੋਂ ਉਸਦੀ ਸੱਸ ਨਣਦ ਅਤੇ ਹੋਰ ਸਹੁਰਾ ਪਰਿਵਾਰ ਦੇ ਮੈਂਬਰਾਂ ਨੇ ਜਾਤੀਸੂਚਕ ਸ਼ਬਦ ਕਹੇ ਅਤੇ ਉਸ ਦੇ ਨਾਲ ਕੁੱਟਮਾਰ ਕੀਤੀ। ਹਰਵਿੰਦਰ ਅਨੁਸਾਰ, ਉਸ ਦੀ ਭੈਣ ਵੀ ਮੌਕੇ ‘ਤੇ ਮੌਜੂਦ ਸੀ ਅਤੇ ਵੀਡੀਓ ਬਣਾ ਰਹੀ ਸੀ। ਇਸ ਦੌਰਾਨ ਉਸਦੇ ਨਾਲ ਵੀ ਧੱਕਾ-ਮੁੱਕੀ ਹੋਈ।

ਸਹੁਰਿਆਂ ਨੇ ਦੋਸ਼ਾਂ ਤੋਂ ਕੀਤਾ ਇਨਕਾਰ

ਦੂਜੇ ਪਾਸੇ ਸਹੁਰਾ ਪਰਿਵਾਰ ਨੇ ਆਪਣੇ ‘ਤੇ ਲਗਾਏ ਗਏ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਸਹੁਰੇ ਸੇਵਾ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਪਹਿਲਾਂ ਹੱਥੋਪਾਈ ਸ਼ੁਰੂ ਕੀਤੀ ਸੀ। ਨੂੰਹ ਨੇ ਉਨ੍ਹਾਂ ਨੂੰ ਗਲੇ ਤੋਂ ਫੜਿਆ ਸੀ। ਉਨ੍ਹਾਂ ਦੀ ਜੈਕੇਟ ਦੇ ਸਾਰੇ ਬਟਨ ਵੀ ਟੁੱਟ ਗਏ। ਹਰਵਿੰਦਰ ਕੌਰ ਅਧੂਰੀ ਗੱਲ ਦੱਸ ਕੇ ਝੂਠੇ ਇਲਜ਼ਾਮ ਲਗਾ ਰਹੀ ਹੈ।

ਸਮਾਜ ਸੇਵੀ ਸੰਸਥਾ ਆਈ ਸਪੋਰਟ ਵਿੱਚ

ਭਗਵਾਨ ਵਾਲਮੀਕਿ ਸ਼ਕਤੀ ਦਲ ਦੇ ਚੇਅਰਮੈਨ ਡਾ. ਜੈਮਲ ਰਡਾਲਾ ਨੇ ਦੱਸਿਆ ਕਿ ਨੂੰਹ ਨਾਲ ਕੁੱਟਮਾਰ ਅਤੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਦੀ ਸ਼ਿਕਾਇਤ ਚੌਕੀ ਬਲ ਕਾਲਾ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੀੜਤ ਨੂੰ ਨਿਆਂ ਦਿਵਾਉਣ ਲਈ ਹਰ ਸੰਭਵ ਕਦਮ ਚੁੱਕੇ ਜਾਣਗੇ।

ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਜਾਂਚ ਕੀਤੀ ਸ਼ੁਰੂ
ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਧਿਰਾਂ ਨੇ ਇੱਕ-ਦੂਜੇ ‘ਤੇ ਗੰਭੀਰ ਦੋਸ਼ ਲਗਾਏ ਹਨ। ਪੁਲਿਸ ਨੂੰ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਮਾਮਲਾ ਜਾਂਚ ਅਧੀਨ ਹੈ। ਵਾਇਰਲ ਵੀਡੀਓ ਅਤੇ ਦੋਵਾਂ ਧਿਰਾਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਅੱਗੇ ਦੀ ਕਾਰਵਾਈ ਕਰੇਗੀ।

Related Articles

Leave a Reply

Your email address will not be published. Required fields are marked *

Back to top button