Punjab

ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਕਾਰਨ ਫਿਰੋਜ਼ਪੁਰ ਡਿਪੂ ਰਿਹਾ ਠੱਪ

ਫ਼ਿਰੋਜ਼ਪੁਰ, 28 ਨਵੰਬਰ (ਬਾਲ ਕਿਸ਼ਨ)– ਆਪਣੀ ਹੱਕੀ ਤੇ ਜਾਇਜ਼ ਮੰਗਾਂ ਦੀ ਪੂਰਤੀ ਨੂੰ ਲੈ ਕੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਸੂਬੇ ਭਰ ’ਚ ਕੀਤੀ ਗਈ ਹੜਤਾਲ ਦੇ ਤਹਿਤ ਅੱਜ ਫ਼ਿਰੋਜ਼ਪੁਰ ਡਿਪੂ ਪੂਰੀ ਤਰ੍ਹਾਂ ਠੱਪ ਰਿਹਾ। ਰੋਡਵੇਜ਼ ਮੁਲਾਜ਼ਮਾਂ ਵੱਲੋਂ ਹੜਤਾਲ ਦੇ ਚੱਲਦੇ ਰੋਡਵੇਜ਼ ਡਿਪੂਆਂ ਨੂੰ ਜਾਣ ਵਾਲੇ ਸਾਰੇ ਪ੍ਰਮੁੱਖ ਰਸਤਿਆਂ ਨੂੰ ਬੱਸਾਂ ਲਗਾ ਕੇ ਪੂਰੀ ਤਰ੍ਹਾਂ ਜਾਮ ਕਰ ਦਿੱਤਾ। ਹੜਤਾਲ ਕਾਰਨ ਡਿਪੂ ਦੇ ਅੰਦਰੋਂ ਜਾਂ ਬਾਹਰੋਂ ਕੋਈ ਵੀ ਬੱਸ ਸੇਵਾ ਸ਼ੁਰੂ ਨਹੀਂ ਹੋ ਸਕੀ, ਜਿਸ ਕਾਰਨ ਲੰਬੇ ਅਤੇ ਛੋਟੇ ਰੂਟਾਂ ’ਤੇ ਜਾਣ ਵਾਲੇ ਸੈਂਕੜੇ ਯਾਤਰੀ ਪ੍ਰੇਸ਼ਾਨ ਹੋਏ। ਦੱਸਣਯੋਗ ਹੈ ਕਿ ਜਿੱਥੇ ਸ਼ਹਿਰ ਦਾ ਮੁੱਖ ਡਿਪੂ ਬੰਦ ਰਿਹਾ, ਉੱਥੇ ਹੀ ਫ਼ਿਰੋਜ਼ਪੁਰ ਛਾਉਣੀ ਦੇ ਜਨਰਲ ਬੱਸ ਅੱਡੇ ਤੋਂ ਬੱਸਾਂ ਦੀ ਆਵਾਜਾਈ ਆਮ ਵਾਂਗ ਜਾਰੀ ਰਹੀ। ਇਹ ਕੈਂਟ ਅੱਡਾ ਯਾਤਰੀਆਂ ਲਈ ਇੱਕ ਵੱਡੀ ਰਾਹਤ ਬਣ ਕੇ ਉੱਭਰਿਆ। ਹੜਤਾਲ ਦੇ ਬਾਵਜੂਦ, ਇਸ ਅੱਡੇ ਤੋਂ ਬੱਸਾਂ ਸਮੇਂ ਸਿਰ ਚੱਲਦੀਆਂ ਵੇਖੀਆਂ ਗਈਆਂ, ਜਿਸ ਨਾਲ ਵੱਡੀ ਗਿਣਤੀ ਵਿੱਚ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ ਅਤੇ ਆਪਣੇ ਸਫ਼ਰ ਨੂੰ ਜਾਰੀ ਰੱਖਿਆ।

Related Articles

Leave a Reply

Your email address will not be published. Required fields are marked *

Back to top button